ਲੰਡਨ- ਆਰਸਨੈੱਲ ਤੇ ਮਾਨਚੈਸਟਰ ਸਿਟੀ ਵਿਚਾਲੇ ਵੇਂਬਲੇ ਸਟੇਡੀਅਮ ’ਤੇ ਹੋਣ ਵਾਲੇ ਇੰਗਲਿਸ਼ ਲੀਗ ਕੱਪ ਫਾਈਨਲ ਤੋਂ ਪਹਿਲਾਂ ਲਾਗੂ ਹੋਏ ਨਵੇਂ ਕਾਨੂੰਨ ਦੇ ਤਹਿਤ ਹੁਣ ਬ੍ਰਿਟੇਨ ’ਚ ਬਿਨਾਂ ਟਿਕਟ ਫੁੱਟਬਾਲ ਮੈਚ ਦੇਖਣਾ ਅਪਰਾਧ ਦੀ ਸ਼੍ਰੇਣੀ ’ਚ ਆਵੇਗਾ। ਜੁਲਾਈ 2021 ’ਚ ਯੂਰਪੀਅਨ ਚੈਂਪੀਅਨਸ਼ਿਪ ਫਾਈਨਲ ’ਚ ਹਜ਼ਾਰਾਂ ਦਰਸ਼ਕ ਬਿਨਾਂ ਟਿਕਟ ਨੈਸ਼ਨਲ ਸਟੇਡੀਅਮ ’ਚ ਵੜ ਗਏ ਸਨ ਜਿਸ ਨਾਲ ਹਿੰਸਾ ਭੜਕ ਗਈ ਸੀ।
ਇਸ ਤੋਂ ਬਾਅਦ ਸਰਕਾਰ ਦੀ ਸਮੀਖਿਆ ’ਚ ਪਾਇਆ ਗਿਆ ਕਿ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ ’ਚ ਸਨ ਤੇ ਬਿਨਾਂ ਟਿਕਟ ਸਟੇਡੀਅਮ ’ਚ ਵੜਨ ਵਾਲਿਆਂ ਲਈ ਸਜ਼ਾ ਘੱਟ ਸੀ। ਇਸ ਲਈ ਇਸ ਨੂੰ ਅਪਰਾਧ ਬਣਾਉਣ ਦੀ ਮੰਗ ਕੀਤੀ ਗਈ। ਇਸ ਦੇ ਤਹਿਤ ਹੁਣ ਬਿਨਾਂ ਟਿਕਟ ਸਟੇਡੀਅਮ ’ਚ ਵੜਨ ਵਾਲੇ ਦਰਸ਼ਕ ਨੂੰ 5 ਸਾਲ ਤੱਕ ਫੁੱਟਬਾਲ ਤੋਂ ਪਾਬੰਦੀ ਤੇ 1000 ਪਾਊਂਡ ਤੱਕ ਜੁਰਮਾਨਾ ਝੱਲਣਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਕਿਸੇ ਸਜ਼ਾ ਦਾ ਪ੍ਰਬੰਧ ਨਹੀਂ ਸੀ।
IPL 2026: ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਟੂਰਨਾਮੈਂਟ ਤੋਂ ਹੋਇਆ ਬਾਹਰ
NEXT STORY