ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਚੇਨਈ ਸੁਪਰ ਕਿੰਗਜ਼ ਦੀ ਟੀਮ ਇਸ ਵਾਰ ਦੇ ਇੰਡੀਅਨ ਪ੍ਰੀਮੀਅਰ ਲੀਗ 2021 ਦੇ ਪਲੇਅ ਆਫ ਵਿਚ ਜਗ੍ਹਾ ਨਹੀਂ ਬਣਾ ਸਕੇਗੀ। ਈ.ਐਸ.ਪੀ.ਐਨ ਕ੍ਰਿਕਟਇੰਫੋ ਨਾਲ ਗੱਲਬਾਤ ਦੌਰਾਨ ਗੌਤਮ ਗੰਭੀਰ ਨੇ ਕਿਹਾ, ‘ਇਸ ਵਾਰ ਚੇਨਈ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ 2021 ਦੇ ਪਲੇਅ ਆਫ ਵਿਚ ਜਗ੍ਹਾ ਨਹੀਂ ਬਣਾ ਸਕੇਗੀ ਅਤੇ ਇਸ ਸੀਜ਼ਨ ਵਿਚ 5ਵੇਂ ਸਥਾਨ ’ਤੇ ਰਹੇਗੀ।’ ਆਕਾਸ਼ ਚੋਪੜਾ ਅਤੇ ਸੰਜੇ ਮਾਂਜਰੇਕਰ ਦੀ ਰਾਏ ਵੀ ਕੁੱਝ ਅਜਿਹੀ ਹੀ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਟੀਮ ਇਸ ਵਾਰ ਟੌਪ 4 ਵਿਚ ਜਗ੍ਹਾ ਨਹੀਂ ਬਣਾ ਸਕੇਗੀ।
ਇਹ ਵੀ ਪੜ੍ਹੋ : ਕੀ ਤੁਸੀਂ ਜਾਣਦੇ ਹੋ ਵਿਰਾਟ ਕੋਹਲੀ ਦੀ ਘੜੀ ਦੀ ਕੀਮਤ? ਪਾਣੀ ਦਾ ਖ਼ਰਚ ਕਰ ਦੇਵੇਗਾ ਹੈਰਾਨ
ਇਸ ਸਾਲ ਫਰਵਰੀ ਵਿਚ ਹੋਈ ਨੀਲਾਮੀ ਵਿਚ ਚੇਨਈ ਸੁਪਰ ਕਿੰਗਜ਼ ਦੀ ਰਣਨੀਤੀ ਤੋਂ ਗੰਭੀਰ ਕਾਫ਼ੀ ਪ੍ਰਭਾਵਿਤ ਨਜ਼ਰ ਆਏ ਸਨ। ਗੰਭੀਰ ਨੇ ਚੇਨਈ ਤੋਂ ਪ੍ਰਭਾਵਿਤ ਹੁੰਦੇ ਹੋਏ ਇਸ ਆਈ.ਪੀ.ਐਲ. ਦੇ ਇਤਿਹਾਸ ਵਿਚ ਹੁਣ ਤੱਕ ਦੀ ਸਰਵਸ੍ਰੇਸ਼ਠ ਨੀਲਾਮੀ ਕਰਾਰ ਦਿੱਤਾ ਸੀ। ਉਸ ਸਮੇਂ ਗੰਭੀਰ ਇਸ ਗੱਲ ਤੋਂ ਖ਼ਾਸ ਤੌਰ ’ਤੇ ਕਾਫ਼ੀ ਖ਼ੁਸ਼ ਸਨ ਕਿ ਚੇਨਈ ਨੇ ਆਈ.ਪੀ.ਐਲ. 2020 ਦਾ ਸੀਜ਼ਨ ਖ਼ਰਾਬ ਬੀਤਣ ਦੇ ਬਾਅਦ ਵੀ ਜ਼ਿਆਦਾ ਨਵਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਆਪਣੀ ਤਾਕਤ ਨਾਲ ਜੰਮੇ ਰਹੇ।
ਇਹ ਵੀ ਪੜ੍ਹੋ : ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਨੇ ਯੋਗਾ ਕਰਦੇ ਹੋਏ ਫਲਾਂਟ ਕੀਤਾ ਬੇਬੀ ਬੰਪ, ਤਸਵੀਰਾਂ ਵਾਇਰਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2021 : ਸਮਿਥ ਦੇ ਖੇਡਣ ’ਤੇ ਸਵਾਲ, ਦਿੱਲੀ ਕੈਪੀਟਲਸ ਦੇ ਕੋਚ ਪੋਂਟਿੰਗ ਨੇ ਦੱਸਿਆ ਟੀਮ ਦਾ ਪਲਾਨ
NEXT STORY