ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪ੍ਰਸਿੱਧੀ ਦਾ ਅੰਦਾਜ਼ਾ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਫਾਲੋਅਰਜ਼ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਇਥੇ ਹੀ ਬੱਸ ਨਹੀਂ ਵਿਰਾਟ ਕੋਹਲੀ ਦੁਨੀਆ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਵਿਚ ਵੀ ਸ਼ੁਮਾਰ ਹਨ, ਜੋ ਬਿਹਤਰੀਨ ਲਗਜ਼ਰੀ ਲਾਈਫ਼ ਜਿਊਂਦੇ ਹਨ। ਵਿਰਾਟ ਕੋਹਲੀ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰ ਹਨ।
ਇਹ ਵੀ ਪੜ੍ਹੋ: IPL 2021: ਹਰਭਜਨ ਸਿੰਘ ਨੇ ਕੋਰੋਨਾ ਟੈਸਟ ਨੈਗੇਟਿਵ ਆਉਣ ਦੀ ਖ਼ੁਸ਼ੀ ’ਚ ਪਾਇਆ ਭੰਗੜਾ, ਵੇਖੋ ਵੀਡੀਓ
ਫੋਰਬਸ ਦੀ ਸੂਚੀ ਵਿਚ ਵਿਰਾਟ ਕੋਹਲੀ 195 ਕਰੋੜ ਰੁਪਏ ਦੀ ਸਲਾਨਾ ਕਮਾਈ ਨਾਲ ਸਭ ਤੋਂ ਅਮੀਰ ਕ੍ਰਿਕਟਰ ਹਨ। ਵਿਰਾਟ ਕੋਹਲੀ ਨੂੰ ਘੜੀਆਂ ਦਾ ਬਹੁਤ ਸ਼ੌਂਕ ਹੈ। ਵਿਰਾਟ ਜੋ ਘੜੀ ਪਾਉਂਦੇ ਹਨ, ਉਸ ਦੀ ਕੀਮਤ 70 ਲੱਖ ਰੁਪਏ ਹੈ। ਉਨ੍ਹਾਂ ਦੀ ਘੜੀ ਵਿਚ ਜ਼ਬਰਦਸਤ ਫੀਚਰਜ਼ ਹਨ। ਇਸ ਵਿਚ ਨੀਲਮ, ਸੋਨੇ ਅਤੇ ਡਾਇਮੰਡ ਦੀ ਵਰਤੋਂ ਕੀਤੀ ਗਈ ਹੈ। ਵਿਰਾਟ ਕੋਲ ਕੱਪੜਿਆਂ, ਬੂਟਾਂ ਅਤੇ ਘੜੀਆਂ ਦਾ ਬ੍ਰਾਂਡੇਡ ਕਲੈਕਸ਼ਨ ਹੈ।
ਇਹ ਵੀ ਪੜ੍ਹੋ : ਜਨਮ ਤੋਂ ਨਹੀਂ ਹੈ ਖੱਬਾ ਹੱਥ, ਇਕ ਹੱਥ ਨੂੰ ਬਣਾਇਆ ਤਾਕਤ, ਦੁਬਈ ਪੈਰਾ ਬੈਡਮਿੰਟਨ 'ਚ ਪਲਕ ਨੇ ਮਾਰੀ ਬਾਜ਼ੀ
ਵਿਰਾਟ ਕੋਹਲੀ ਦਾ ਹਰਿਆਣਾ ਦੇ ਗੁਰੂਗ੍ਰਾਮ ਵਿਚ ਇਕ ਸ਼ਾਨਦਾਰ ਬੰਗਲਾ ਹੈ। 10 ਹਜ਼ਾਰ ਵਰਗ ਫੁੱਟ ਵਿਚ ਬਣੇ ਇਸ ਬੰਗਲੇ ਦੀ ਕੀਮਤ 80 ਕਰੋੜ ਹੈ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ 2016 ਵਿਚ ਇਕ ਫਲੈਟ ਖ਼ਰੀਦਿਆ ਸੀ, ਜਿਸ ਦੀ ਕੀਮਤ 35 ਕਰੋੜ ਰੁਪਏ ਹੈ। ਦੱਸ ਦੇਈਏ ਕਿ ਵਿਰਾਟ ਕੋਹਲੀ ਜਿਸ ਕੰਪਨੀ ਦਾ ਪਾਣੀ ਪੀਂਦੇ ਹਨ, ਉਸ ਦੀ ਕੀਮਤ 600 ਰੁਪਏ ਪ੍ਰਤੀ ਲੀਟਰ ਹੈ।
ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ ਨਿਭਾਇਆ ਵਾਅਦਾ, ਨਟਰਾਜਨ ਤੇ ਸ਼ਾਰਦੁਲ ਤੋਂ ਬਾਅਦ ਇਸ ਖਿਡਾਰੀ ਨੂੰ ਵੀ ਦਿੱਤੀ ਤੋਹਫ਼ੇ ’ਚ ‘ਥਾਰ’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 'ਚ ਰੋਹਿਤ ਦੇ ਨਾਂ ਹੋਣਗੇ ਕਈ ਰਿਕਾਰਡ, ਅਜਿਹਾ ਕਰਦੇ ਹੀ ਰਚ ਦੇਣਗੇ ਇਤਿਹਾਸ
NEXT STORY