ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਕ ਵਾਰ ਫਿਰ ਚਰਚਾ ਵਿਚ ਹਨ। ਇਸ ਵਾਰ ਉਨ੍ਹਾਂ ਦੀ ਚਰਚਾ ਕ੍ਰਿਕਟ ਦੇ ਮੈਦਾਨ ਉੱਤੇ ਪ੍ਰਦਰਸ਼ਨ ਦੇ ਬਜਾਇ ਟੀਮ ਦੇ ਵਿਅਸਥ ਸ਼ਡਿਊਲ ਨੂੰ ਲੈ ਕੇ ਸਵਾਲ ਚੁੱਕਣ ਨੂੰ ਲੈ ਕੇ ਹੋ ਰਹੀ ਹੈ। ਸ਼੍ਰੀਲੰਕਾ ਖਿਲਾਫ ਦੂਜੇ ਟੈਸਟ ਤੋਂ ਪਹਿਲਾਂ ਵਿਰਾਟ ਨੇ ਪ੍ਰੈੱਸ ਕਾਂਨਫਰੈਂਸ ਵਿਚ ਸਾਫ ਤੌਰ ਉੱਤੇ ਕਿਹਾ ਕਿ ਭਾਰਤੀ ਟੀਮ ਨੂੰ ਮਹੱਤਵਪੂਰਣ ਦੱਖਣ ਅਫਰੀਕਾ ਦੇ ਦੌਰੇ ਦੀ ਤਿਆਰੀ ਲਈ ਢੁਕਵਾ ਸਮਾਂ ਨਹੀਂ ਮਿਲਿਆ ਹੈ। ਮਹਾਨ ਓਪਨਰ ਸੁਨੀਲ ਗਾਵਸਕਰ ਵੀ ਇਸ ਮਾਮਲੇ ਵਿਚ ਕੋਹਲੀ ਦੇ ਸਮਰਥਨ ਵਿਚ ਆਏ ਹਨ। ਗਾਵਸਕਰ ਨੇ ਕਿਹਾ ਕਿ ਕ੍ਰਿਕਟ ਸਲਾਹਕਾਰ ਕਮੇਟੀ ਨੂੰ ਕੋਚ ਦੀ ਚੋਣ ਦੇ ਨਾਲ ਹੀ ਕ੍ਰਿਕਟ ਦੇ ਪ੍ਰਬੰਧਕੀ ਮਾਮਲਿਆਂ ਵਿਚ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ.ਵੀ.ਐੱਸ. ਲਕਸ਼ਮਣ ਦੀ ਤਿੰਨ ਮੈਂਬਰ ਕਮੇਟੀ ਬੀ.ਸੀ.ਸੀ.ਆਈ. ਨੂੰ ਕੋਚ ਦੇ ਚੋਣ ਦੇ ਮਾਮਲੇ ਵਿਚ ਸਲਾਹ ਦੇਣ ਦਾ ਕੰਮ ਕਰਦੀ ਹੈ।
ਪ੍ਰਸ਼ਾਸਨਕ ਮਾਮਲਿਆਂ 'ਚ ਵੀ ਆਉਣਾ ਚਾਹੀਦਾ
ਗਾਵਸਕਰ ਨੇ ਕਿਹਾ ਕਿ ਸੀ.ਏ.ਸੀ. ਨੂੰ ਪ੍ਰਸ਼ਾਸਨਕ ਮਾਮਲਿਆਂ ਵਿਚ ਵੀ ਅੱਗੇ ਆਉਣਾ ਹੋਵੇਗਾ। ਇਹ ਕਮੇਟੀ ਸਿਰਫ ਕੋਚ ਚੁਣਨ ਵਿਚ ਮਦਦ ਲਈ ਨਹੀਂ ਹੈ। ਇਸਨੂੰ ਪਸ਼ਾਸਨਕ ਮਾਮਲਿਆਂ ਵਿਚ ਵੀ ਹਿੱਸ ਲੈਣ ਲਈ ਕਿਹਾ ਜਾਣਾ ਚਾਹੀਦਾ ਹੈ। ਹਾਲਾਂਕਿ ਗਾਵਸਕਰ ਨੇ ਕਿਹਾ ਕਿ ਹੁਣ ਦੱਖਣ ਅਫਰੀਕਾ ਦੌਰੇ ਦੇ ਪਰੋਗਰਾਮ ਨੂੰ ਲੈ ਕੇ ਬਹਿਸ ਕਰਨ ਦਾ ਕੋਈ ਮਤਲਬ ਨਹੀਂ ਹੈ ਪਰ ਬੀ.ਸੀ.ਸੀ.ਆਈ. ਨੂੰ ਅਗਲੀ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੌਰੇ ਨੂੰ ਲੈ ਕੇ ਇਸ ਬਾਰੇ ਵਿਚ ਧਿਆਨ ਦੇਣਾ ਚਾਹੀਦਾ ਹੈ। ਭਾਰਤ ਨੂੰ ਆਸਟਰੇਲੀਆ ਦੌਰੇ ਵਿਚ ਘੱਟੋਂ-ਘੱਟ ਤਿੰਨ ਅਭਿਆਸ ਮੈਚ ਖੇਡਣ ਨੂੰ ਮਿਲਣੇ ਚਾਹੀਦੇ ਹਨ।
5 ਜਨਵਰੀ ਨੂੰ ਹੋਵੇਗਾ ਪਹਿਲਾ ਟੈਸਟ
ਜ਼ਿਕਰਯੋਗ ਹੈ ਕਿ ਭਾਰਤੀ ਟੀਮ 24 ਦਸੰਬਰ ਨੂੰ ਸ਼੍ਰੀਲੰਕਾ ਖਿਲਾਫ ਆਪਣਾ ਆਖਰੀ ਮੈਚ ਟੀ20 ਦੇ ਰੂਪ ਵਿਚ ਖੇਡੇਗੀ ਅਤੇ 28 ਦਸੰਬਰ ਨੂੰ ਦੱਖਣ ਅਫਰੀਕਾ ਲਈ ਰਵਾਨਾ ਹੋ ਜਾਵੇਗੀ। ਦੱਖਣ ਅਫਰੀਕਾ ਖਿਲਾਫ ਪਹਿਲਾ ਟੈਸਟ 5 ਜਨਵਰੀ ਤੋਂ ਖੇਡਿਆ ਜਾਵੇਗਾ। ਇਸ ਦੌਰੇ ਵਿਚ ਭਾਰਤੀ ਟੀਮ ਨੂੰ ਸਿਰਫ ਇਕ ਅਭਿਆਸ ਮੈਚ ਖੇਡਣ ਦਾ ਮੌਕਾ ਮਿਲੇਗਾ ਜੋ 30 ਦਸੰਬਰ ਤੋਂ ਸ਼ੁਰੂ ਹੋਵੇਗਾ। ਦੱਖਣ ਅਫਰੀਕਾ ਦੇ ਦੌਰੇ ਵਿਚ ਭਾਰਤੀ ਟੀਮ ਨੂੰ ਤਿੰਨ ਟੈਸਟ, ਪੰਜ ਵਨਡੇ ਅਤੇ ਤਿੰਨ ਟੀ20 ਮੈਚ ਖੇਡਣੇ ਹਨ।
5 ਲੱਖ ਰੁਪਏ ਦੇ ਨੋਟਾਂ ਦਾ ਹਾਰ ਪਹਿਨ ਕੇ ਵਿਆਹ ਕਰਨ ਗਏ ਸਨ ਭੁਵਨੇਸ਼ਵਰ
NEXT STORY