ਸਪੋਰਟਸ ਡੈਸਕ- ਸੁਨੀਲ ਗਾਵਸਕਰ ਨੇ ਅਨਕੈਪਡ ਖਿਡਾਰੀਆਂ ਦੇ ਨਿਯਮ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ ਜਿਸਨੇ ਸੁਰਖੀਆਂ ਬਟੋਰੀਆਂ ਹਨ। ਗਾਵਸਕਰ ਨੇ ਅਨਕੈਪਡ ਖਿਡਾਰੀ ਨਿਯਮ ਵਿੱਚ ਬਦਲਾਅ 'ਤੇ ਆਪਣੀ ਰਾਏ ਦਿੱਤੀ ਅਤੇ ਮੰਨਿਆ ਕਿ ਧੋਨੀ ਲਈ ਇਸ ਨਿਯਮ ਨੂੰ ਬਦਲਣ ਨਾਲ ਕ੍ਰਿਕਟ ਨੂੰ ਨੁਕਸਾਨ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਆਈਪੀਐਲ 2025 ਸੀਜ਼ਨ ਤੋਂ ਪਹਿਲਾਂ, ਅਨਕੈਪਡ ਖਿਡਾਰੀ ਨਿਯਮ ਵਾਪਸ ਲਿਆਂਦਾ ਗਿਆ ਸੀ, ਜਿਸ ਦੇ ਤਹਿਤ ਪੰਜ ਜਾਂ ਵੱਧ ਸਾਲਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਨਾ ਖੇਡਣ ਵਾਲੇ ਖਿਡਾਰੀਆਂ ਨੂੰ ਅਨਕੈਪਡ ਖਿਡਾਰੀ ਵਜੋਂ ਬਰਕਰਾਰ ਰੱਖਿਆ ਜਾ ਸਕਦਾ ਹੈ। ਇਸ ਨਿਯਮ ਦੀ ਮਦਦ ਨਾਲ, ਚੇਨਈ ਸੁਪਰ ਕਿੰਗਜ਼ ਨੇ ਆਪਣੇ ਮਹਾਨ ਕਪਤਾਨ ਐਮਐਸ ਧੋਨੀ ਨੂੰ 4 ਕਰੋੜ ਰੁਪਏ ਵਿੱਚ ਰਿਟੇਨ ਕੀਤਾ। ਹੁਣ ਜਦੋਂ ਸੀਐਸਕੇ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਿਆ ਹੈ, ਤਾਂ ਮਹਾਨ ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਇਸ ਨਿਯਮ ਬਦਲਾਅ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਅਨਕੈਪਡ ਖਿਡਾਰੀਆਂ ਨੂੰ ਬਰਕਰਾਰ ਰੱਖਣ ਦੀ ਕੀਮਤ 4 ਕਰੋੜ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।
ਗਾਵਸਕਰ ਨੇ ਸਪੋਰਟਸ ਸਟਾਰ ਵਿੱਚ ਆਪਣੇ ਕਾਲਮ ਵਿੱਚ ਲਿਖਿਆ ਕਿ "ਇੰਨੀ ਉੱਚੀ ਕੀਮਤ ਨੌਜਵਾਨ, ਅਣਕੈਪਡ ਖਿਡਾਰੀਆਂ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ"। ਸਾਬਕਾ ਭਾਰਤੀ ਕਪਤਾਨ ਨੇ ਲਿਖਿਆ, "ਭਾਰਤੀ ਕ੍ਰਿਕਟ ਥੋੜ੍ਹਾ ਦੁਖੀ ਹੁੰਦਾ ਹੈ ਜਦੋਂ ਕੋਈ ਖਿਡਾਰੀ ਜਾਂਦਾ ਹੈ, ਭਾਵੇਂ ਉਹ ਸਫਲ ਰਿਹਾ ਹੋਵੇ ਜਾਂ ਨਾ। ਪਿਛਲੇ ਸਾਲ ਨਿਲਾਮੀ ਤੋਂ ਪਹਿਲਾਂ ਇੱਕ ਅਨਕੈਪਡ ਖਿਡਾਰੀ ਬਣੇ ਮਹਿੰਦਰ ਸਿੰਘ ਧੋਨੀ ਨੂੰ ਟੀਮ ਵਿੱਚ ਬਣਾਈ ਰੱਖਣ ਲਈ ਅਨਕੈਪਡ ਖਿਡਾਰੀ ਦੀ ਤਨਖਾਹ ਵਜੋਂ 4 ਕਰੋੜ ਰੁਪਏ ਦਿੱਤੇ ਗਏ ਸਨ।"
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ 'ਚ ਸਭ ਤੋਂ ਤੇਜ਼ ਸੈਂਕੜਾ ਜੜਨ ਵਾਲਾ ਖਿਡਾਰੀ ਇਸ IPL ਟੀਮ 'ਚ ਸ਼ਾਮਲ, ਜਾਣੋ ਕੀ ਰਹੀ ਵਜ੍ਹਾ
ਗਾਵਸਕਰ ਨੇ ਅੱਗੇ ਲਿਖਿਆ, "ਅਚਾਨਕ ਕਰੋੜਪਤੀ ਬਣਨ ਵਾਲੇ ਜ਼ਿਆਦਾਤਰ ਖਿਡਾਰੀ ਅਕਸਰ ਖੇਡ 'ਚ ਪਿੱਛੇ ਰਹਿ ਜਾਂਦੇ ਹਨ, ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਅਚਾਨਕ ਮਿਲੀ ਚੰਗੀ ਕਿਸਮਤ ਨਾਲ ਤੇ ਫਿਰ ਉਨ੍ਹਾਂ ਲੋਕਾਂ ਨੂੰ ਮਿਲਣ ਦੀ ਘਬਰਾਹਟ ਨਾਲ, ਜਿੰਨਾ ਦੀ ਉਹ ਸ਼ਲਾਘਾ ਕਰਦੇ ਸਨ ਤੇ ਸ਼ਾਇਦ ਕਦੀ ਉਨ੍ਹਾਂ ਨਾਲ ਮਿਲਣ ਦਾ ਸੁਪਨਾ ਵੀ ਦੇਖਿਆ ਸੀ। ਉਹ ਅਕਸਰ ਆਪਣੇ ਸੂਬੇ ਦੇ ਚੋਟੀ ਦੇ 30 ਖਿਡਾਰੀਆਂ ਦੀ ਟੀਮ ਦਾ ਹਿੱਸਾ ਵੀ ਨਹੀਂ ਹੁੰਦੇ।
ਗਾਵਸਕਰ ਨੇ ਅੱਗੇ ਲਿਖਿਆ, "ਪਿਛਲੇ ਕੁਝ ਸਾਲਾਂ ਵਿੱਚ ਕਿਸੇ ਵੀ ਅਜਿਹੇ ਅਨਕੈਪਡ ਖਿਡਾਰੀ ਨੂੰ ਯਾਦ ਕਰਨਾ ਮੁਸ਼ਕਲ ਹੈ ਜਿਸਨੂੰ ਵੱਡੀ ਰਕਮ ਦਿੱਤੀ ਗਈ ਹੋਵੇ ਅਤੇ ਉਹ ਕੁਝ ਚਮਤਕਾਰ ਕਰਨ ਦੇ ਯੋਗ ਹੋਵੇ। ਹੋ ਸਕਦਾ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਉਹ ਤਜਰਬੇ ਨਾਲ ਥੋੜ੍ਹਾ ਬਿਹਤਰ ਹੋ ਜਾਵੇ। ਪਰ ਜੇਕਰ ਉਹ ਉਸੇ ਸਥਾਨਕ ਲੀਗ ਵਿੱਚ ਖੇਡ ਰਿਹਾ ਹੈ, ਤਾਂ ਸੁਧਾਰ ਦੀ ਸੰਭਾਵਨਾ ਬਹੁਤ ਜ਼ਿਆਦਾ ਨਹੀਂ ਹੋਵੇਗੀ।"
ਤੁਹਾਨੂੰ ਦੱਸ ਦੇਈਏ ਕਿ ਮੈਗਾ ਨਿਲਾਮੀ ਤੋਂ ਪਹਿਲਾਂ ਅਨਕੈਪਡ ਖਿਡਾਰੀਆਂ ਨੂੰ ਬਰਕਰਾਰ ਰੱਖਣ ਲਈ 4 ਕਰੋੜ ਰੁਪਏ ਦੀ ਕੀਮਤ ਸੀਮਾ ਆਈਪੀਐਲ 2022 ਦੀ ਮੈਗਾ ਨਿਲਾਮੀ ਤੋਂ ਹੀ ਲਾਗੂ ਹੈ, ਜਦੋਂ ਧੋਨੀ ਨੂੰ ਅਨਕੈਪਡ ਖਿਡਾਰੀ ਵਜੋਂ ਬਰਕਰਾਰ ਰੱਖਣ ਦੀ ਯੋਜਨਾ ਬਣਾਈ ਗਈ ਸੀ। ਆਈਪੀਐਲ 2025 ਲਈ ਸਭ ਤੋਂ ਮਹਿੰਗਾ ਅਨਕੈਪਡ ਰਿਟੇਨਸ਼ਨ 33 ਸਾਲਾ ਬੱਲੇਬਾਜ਼ ਸ਼ਸ਼ਾਂਕ ਸਿੰਘ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਈਓਸੀ ਦੇ ਆਨਲਾਈਨ ਚੈਨਲ 'ਤੇ ਖੇਲੋ ਇੰਡੀਆ ਯੂਥ ਗੇਮਜ਼ ਦੀ ਲਾਈਵ ਸਟ੍ਰੀਮਿੰਗ
NEXT STORY