ਮਾਸਕੋ— ਵਿਸ਼ਵ ਦੀ ਨੰਬਰ ਇਕ ਟੀਮ ਅਤੇ ਸਾਬਕਾ ਚੈਂਪੀਅਨ ਜਰਮਨੀ ਦਾ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਹੀ ਦੌਰ 'ਚੋਂ ਬਾਹਰ ਹੋ ਜਾਣਾ ਅਤੇ ਟੂਰਨਾਮੈਂਟ 'ਚ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਅਤੇ ਮੇਜ਼ਬਾਨ ਰੂਸ ਦਾ ਦੋ ਮੁਕਾਬਲੇ ਜਿੱਤ ਕੇ ਦੂਜੇ ਦੌਰ 'ਤੇ ਜਾਣਾ ਵਿਸ਼ਵ ਕੱਪ ਦੇ ਗਰੁੱਪ ਪੜਾਅ ਦੇ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੇ ਨਤੀਜੇ ਰਹੇ। ਜਰਮਨੀ ਦੇ ਉਲਟਫੇਰ ਜਾ ਸ਼ਿਕਾਰ ਹੋ ਜਾਣ ਦੇ ਵਿਚਾਲੇ ਦੁਨੀਆ ਦੇ ਦੋ ਸਭ ਤੋਂ ਵੱਡੇ ਖਿਡਾਰੀਆਂ ਲਿਓਨਿਲ ਮੇਸੀ ਦੀ ਅਰਜਨਟੀਨਾ ਅਤੇ ਨੇਮਾਰ ਦੀ ਬ੍ਰਾਜ਼ੀਲ ਦਾ ਸ਼ੁਰੂਆਤ 'ਚ ਲੜਖੜਾਹਟ ਦੇ ਬਾਅਦ ਸੰਭਲ ਕੇ ਨਾਕਆਊਟ ਦੌਰ 'ਚ ਪਹੁੰਚ ਜਾਣਾ ਵਿਸ਼ਵ ਕੱਪ ਨੂੰ ਸੰਤੁਲਿਤ ਕਰ ਗਿਆ। ਮੈਸੀ ਅਤੇ ਨੇਮਾਰ ਦੇ ਤੋਂ ਇਲਾਵਾ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਇਕੱਲੇ ਆਪਣੇ ਦਮ 'ਤੇ ਯੂਰੋ ਚੈਂਪੀਅਨ ਪੁਰਤਗਾਲ ਨੂੰ ਦੂਜੇ ਦੌਰ 'ਚ ਪਹੁੰਚਾਇਆ ਅਤੇ ਵਿਸ਼ਵ ਕੱਪ ਦਾ ਸਟਾਰਡਮ ਬਰਕਰਾਰ ਰਖਿਆ।

ਮੇਜ਼ਬਾਨ ਰੂਸ ਨੇ ਸਾਰੀਆਂ ਆਲੋਚਨਾਵਾਂ ਨੂੰ ਝੁਠਲਾਉਂਦੇ ਹੋਏ ਆਪਣੇ ਪਹਿਲੇ ਦੋ ਮੈਚ ਜਿੱਤੇ ਅਤੇ ਨਾਕਆਊਟ ਦੌਰ 'ਚ ਜਗ੍ਹਾ ਬਣਾਈ। ਰੂਸ ਵਿਸ਼ਵ ਕੱਪ 'ਚ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਹੈ ਅਤੇ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਰੂਸ ਦੇ ਪ੍ਰਦਰਸ਼ਨ ਨੇ ਮੇਜ਼ਬਾਨ ਦੇਸ਼ ਦੇ ਉਤਸ਼ਾਹ ਨੂੰ ਹੋਰ ਦੁਗਣਾ ਕਰ ਦਿੱਤਾ ਹੈ। ਏਸ਼ੀਆਈ ਟੀਮਾਂ 'ਚ ਜਾਪਾਨ ਦਾ ਹੈਰਾਨ ਕਰ ਦੇਣ ਵਾਲਾ ਪ੍ਰਦਰਸ਼ਨ ਰਿਹਾ ਅਤੇ ਉਸ ਨੇ ਸਾਫ-ਸੁਥਰੇ ਖੇਡ ਦੀ ਬਦੌਲਤ ਅਗਲੇ ਦੌਰ 'ਚ ਜਗ੍ਹਾ ਬਣਾ ਲਈ। ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾ ਕੇ ਨਾ ਸਿਰਫ ਆਪਣੀ ਸਭ ਤੋਂ ਵੱਡੀ ਜਿੱਤ ਸਗੋਂ ਇਸ ਟੂਰਨਾਮੈਂਟ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਗਰੁੱਪ ਪੜਾਅ 'ਚ ਹੀ ਵਿਸ਼ਵ ਕੱਪ ਇਤਿਹਾਸ 'ਚ ਸਭ ਤੋਂ ਜ਼ਿਆਦਾ ਪੈਨਲਟੀ ਦਾ ਰਿਕਾਰਡ ਟੁੱਟ ਗਿਆ ਅਤੇ ਇਸ ਦੇ ਨਾਲ ਹੀ ਵੀਡੀਓ ਰੈਫਰਲ ਸਿਸਟਮ ਲਗਾਤਾਰ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਜਿਸ ਦਾ ਵਿਸ਼ਵ ਕੱਪ 'ਚ ਪਹਿਲੀ ਵਾਰ ਇਸਤੇਮਾਲ ਹੋ ਰਿਹਾ ਹੈ। ਵਿਸ਼ਵ ਕੱਪ 'ਚ ਅੰਤਿਮ 10 ਮਿੰਟਾਂ 'ਚ ਕਾਫੀ ਗੋਲ ਹੋਏ ਜਿਸ ਨੇ ਕਈ ਸਮੀਕਰਨ ਅਤੇ ਨਤੀਜੇ ਬਦਲ ਦਿੱਤੇ ਜਿਸ ਨਾਲ ਵਿਸ਼ਵ ਕੱਪ ਕਾਫੀ ਦਿਲਚਸਪ ਬਣ ਗਿਆ।
CAO ਨੇ ਰੱਦ ਕੀਤਾ ਘਰੇਲੂ ਕ੍ਰਿਕਟਰਾਂ ਦੀ ਤਨਖਾਹ ਵਧਾਉਣ ਦਾ ਪ੍ਰਸਤਾਵ
NEXT STORY