ਫਰੈਂਕਫਰਟ, (ਭਾਸ਼ਾ) : ਬਦਲਵੇਂ ਖਿਡਾਰੀ ਨਿਕਲਾਸ ਫਲਕਬਰਗ ਦੇ ਗੋਲ ਦੀ ਮਦਦ ਨਾਲ ਜਰਮਨੀ ਨੇ ਮੰਗਲਵਾਰ ਨੂੰ ਇੱਥੇ ਇਕ ਦੋਸਤਾਨਾ ਫੁੱਟਬਾਲ ਮੈਚ ਵਿਚ ਨੀਦਰਲੈਂਡ ਨੂੰ 2-1 ਨਾਲ ਹਰਾ ਦਿੱਤਾ, ਜਿਸ ਨਾਲ ਯੂਰਪੀਅਨ ਚੈਂਪੀਅਨਸ਼ਿਪ ਤੋਂ ਪਹਿਲਾਂ ਟੀਮ ਦਾ ਮਨੋਬਲ ਵਧੇਗਾ। ਨੀਦਰਲੈਂਡ ਦੇ ਗੋਲਕੀਪਰ ਬਾਰਟ ਵਰਬਰਗੇਨ ਨੇ 85ਵੇਂ ਮਿੰਟ ਵਿੱਚ ਫਲਕਬਰਗ ਦੇ ਸ਼ਾਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਰੀਪਲੇਅ ਨੇ ਪੁਸ਼ਟੀ ਕੀਤੀ ਕਿ ਗੇਂਦ ਗੋਲ ਲਾਈਨ ਨੂੰ ਪਾਰ ਕਰ ਗਈ ਸੀ। ਦੋ ਮੈਚਾਂ ਵਿੱਚ ਜਰਮਨੀ ਦੀ ਇਹ ਦੂਜੀ ਜਿੱਤ ਹੈ। ਟੀਮ ਨੇ ਸ਼ਨੀਵਾਰ ਨੂੰ ਫਰਾਂਸ ਨੂੰ 2-0 ਨਾਲ ਹਰਾਇਆ ਸੀ। ਇਸ ਹਾਰ ਨਾਲ ਨੀਦਰਲੈਂਡ ਦਾ ਲਗਾਤਾਰ ਚਾਰ ਜਿੱਤਾਂ ਦਾ ਸਿਲਸਿਲਾ ਵੀ ਟੁੱਟ ਗਿਆ। ਨੀਦਰਲੈਂਡ ਨੇ ਚੌਥੇ ਮਿੰਟ 'ਚ ਜੋਏ ਵੀਰਮੈਨ ਦੇ ਜ਼ਰੀਏ ਲੀਡ ਲੈ ਲਈ ਪਰ 11ਵੇਂ ਮਿੰਟ 'ਚ ਮੈਕਸਿਮਿਲੀਅਨ ਮਿਟੇਲਸਟੇਡ ਨੇ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਇਸ ਤੋਂ ਬਾਅਦ ਫਲਕਬਰਗ ਨੇ ਆਖਰੀ ਮਿੰਟਾਂ 'ਚ ਗੋਲ ਕਰਕੇ ਜਰਮਨੀ ਦੀ ਜਿੱਤ ਯਕੀਨੀ ਬਣਾਈ।
ਫਰਾਂਸ ਨੇ ਚਿਲੀ ਨੂੰ 3-2 ਨਾਲ ਹਰਾਇਆ
NEXT STORY