ਚੇਨਈ (ਵਾਰਤਾ)– ਭਾਰਤੀ ਕ੍ਰਿਕਟ ਦੇ ਧਾਕੜ ਸੁਨੀਲ ਗਾਵਸਕਰ ਨੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਆਪਣੀ ਸ਼ਰਟ ’ਤੇ ਆਟੋਗ੍ਰਾਫ ਲੈਣ ਤੋਂ ਬਾਅਦ ਕਿਹਾ ਕਿ ਇਹ ਪਲ ਭਾਵੁਕ ਕਰਨ ਵਾਲਾ ਸੀ ਕਿਉਂਕਿ ਧੋਨੀ ਨੇ ਦੇਸ਼ ਦੀ ਕ੍ਰਿਕਟ ਵਿਚ ਬੇਸ਼ਕੀਮਤੀ ਯੋਗਦਾਨ ਦਿੱਤਾ ਹੈ।
ਬਤੌਰ ਕਪਤਾਨ ਤਿੰਨ ਆਈ. ਸੀ. ਸੀ. ਟਰਾਫੀਆਂ ਜਿੱਤ ਕੇ ਭਾਰਤੀ ਕ੍ਰਿਕਟ ’ਤੇ ਅਮਿੱਟ ਛਾਪ ਛੱਡਣ ਵਾਲਾ 41 ਸਾਲਾ ਧੋਨੀ ਇਸ ਸਾਲ ਸੰਭਾਵਿਤ ਆਪਣਾ ਆਖਰੀ ਆਈ. ਪੀ. ਐੱਲ. ਖੇਡ ਰਿਹਾ ਹੈ। ਉਸ ਨੇ ਐਤਵਾਰ ਨੂੰ ਚੇਨਈ ਵਿਚ ਇਸ ਆਈ. ਪੀ. ਐੱਲ. ਦਾ ਸੰਭਾਵਿਤ ਆਖਰੀ ਘਰੇਲੂ ਮੁਕਾਬਲਾ ਖੇਡਿਆ। ਉਸ ਤੋਂ ਬਾਅਦ ਉਸ ਨੇ ਚੇਪਾਕ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਦੇ ਨਾਲ ਕਾਫੀ ਸਮਾਂ ਬਿਤਾਇਆ। ਗੋਡੇ ਦੀ ਸੱਟ ਨਾਲ ਜੂਝ ਰਿਹਾ ਧੋਨੀ ਬੈਂਡੇਜ ਲਾ ਕੇ ਮੈਦਾਨ ਵਿਚ ਘੁੰਮਦਾ ਰਿਹਾ ਤੇ ਇਕ ਰੈਕੇਟ ਦੀ ਮਦਦ ਨਾਲ ਬਤੌਰ ਯਾਦਗਾਰ ਟੈਨਿਸ ਦੀਆਂ ਗੇਂਦਾਂ ਦਰਸ਼ਕ ਗੈਲਰੀਆਂ ਵਿਚ ਪਹੁੰਚਾਉਂਦਾ ਰਿਹਾ। ਇਸ ਦੌਰਾਨ ਗਾਵਸਕਰ ਦੌੜ ਕੇ ਧੋਨੀ ਕੋਲ ਪਹੁੰਚਿਆ ਤੇ ਉਸ ਤੋਂ ਆਪਣੀ ਸ਼ਰਟ ’ਤੇ ਆਟੋਗ੍ਰਾਫ ਲਿਆ।
IPL 2023 : ਦਿੱਲੀ ਨੇ ਪੰਜਾਬ ਨੂੰ ਦਿੱਤਾ 214 ਦੌੜਾਂ ਦਾ ਚੁਣੌਤੀਪੂਰਨ ਟੀਚਾ
NEXT STORY