ਚੇਨਈ- ਭਾਰਤ ਦੇ ਸਟਾਰ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਨੇ ਗਲੋਬਲ ਸ਼ਤਰੰਜ ਲੀਗ ਦੇ ਦੂਜੇ ਸੀਜ਼ਨ ਤੋਂ ਪਹਿਲਾਂ ਸ਼ਨੀਵਾਰ ਨੂੰ ਇੱਥੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਅਮਰੀਕੀ ਗੈਂਬਿਟਸ ਫਰੈਂਚਾਇਜ਼ੀ ਦਾ ਗੀਤ ਜਾਰੀ ਕੀਤਾ। 'ਮੇਕ ਦਿ ਵਰਲਡ ਗੋ' ਨਾਮ ਦਾ ਇਹ ਗੀਤ ਚਰਨ ਰਾਜ ਦੁਆਰਾ ਲਿਖਿਆ ਗਿਆ ਹੈ ਅਤੇ ਕਾਰਤਿਕ ਚੇਨੋਜੀਰਾਓ ਨੇ ਗਾਇਆ ਹੈ। ਇਹ ਗੀਤ ਟੀਮ ਦੀ ਏਕਤਾ ਅਤੇ ਰਣਨੀਤੀ ਨੂੰ ਰੇਖਾਂਕਿਤ ਕਰਦਾ ਹੈ। ਆਪਣੀਆਂ ਉਂਗਲਾਂ ਦੇ ਜਾਦੂ ਨਾਲ ਦੁਨੀਆ ਭਰ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਵਾਲੇ 37 ਸਾਲਾ ਅਸ਼ਵਿਨ ਇਸ ਫਰੈਂਚਾਈਜ਼ੀ ਟੀਮ ਦੇ ਸਹਿ-ਮਾਲਕ ਹਨ। ਇਹ ਟੀਮ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਗ੍ਰੈਂਡ ਮਾਸਟਰ ਹਿਕਾਰੂ ਨਾਕਾਮੁਰਾ ਦੀ ਅਗਵਾਈ 'ਚ ਆਪਣੀ ਚੁਣੌਤੀ ਪੇਸ਼ ਕਰੇਗੀ।
ਅਸ਼ਵਿਨ ਨੇ ਇੱਥੇ ਜਾਰੀ ਬਿਆਨ 'ਚ ਕਿਹਾ, ''ਸਾਡੇ ਲਈ ਇਹ ਸ਼ਤਰੰਜ ਬੋਰਡ 'ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇਣ ਬਾਰੇ ਹੈ। ਅਸੀਂ ਜਨੂੰਨ ਅਤੇ ਰਣਨੀਤਕ ਪ੍ਰਵਿਰਤੀ ਦੁਆਰਾ ਸੰਚਾਲਿਤ ਇੱਕ ਟੀਮ ਦੇ ਰੂਪ ਵਿੱਚ ਭਾਰਤ ਅਤੇ ਵਿਸ਼ਵ ਪੱਧਰ 'ਤੇ ਸ਼ਤਰੰਜ ਨੂੰ ਪ੍ਰਸਿੱਧ ਬਣਾਉਣਾ ਅਤੇ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ।
ਗਲੋਬਲ ਸ਼ਤਰੰਜ ਲੀਗ ਦਾ ਦੂਜਾ ਸੈਸ਼ਨ 3 ਤੋਂ 12 ਅਕਤੂਬਰ ਤੱਕ ਲੰਡਨ 'ਚ ਆਯੋਜਿਤ ਕੀਤਾ ਜਾਵੇਗਾ।
ਕਪਿਲਾ ਦੇ ਬੀਮਾਰ ਹੋਣ ਕਾਰਨ ਵੀਅਤਨਾਮ ਓਪਨ 'ਚ ਭਾਰਤੀ ਚੁਣੌਤੀ ਖਤਮ
NEXT STORY