ਲੰਡਨ, (ਭਾਸ਼ਾ) ਭਾਰਤੀ ਗ੍ਰੈਂਡ ਮਾਸਟਰ ਆਰ ਵੈਸ਼ਾਲੀ ਇੱਥੇ 3 ਤੋਂ 12 ਅਕਤੂਬਰ ਤੱਕ ਹੋਣ ਵਾਲੀ ਗਲੋਬਲ ਸ਼ਤਰੰਜ ਲੀਗ ਵਿਚ ਪਹਿਲੀ ਵਾਰ ਹਿੱਸਾ ਲੈਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਕਿਉਂਕਿ ਇਸ ਵਿਚ ਉਸ ਨੂੰ ਆਪਣੀ ਟੀਮ ਦੇ ਸਾਥੀ ਅਤੇ ਅਨੁਭਵੀ ਖਿਡਾਰੀ ਵਿਸ਼ਵਨਾਥਨ ਆਨੰਦ ਤੋਂ ਕੁਝ ਨਵਾਂ ਸਿੱਖਣ ਦਾ ਮੌਕਾ ਮਿਲੇਗਾ। ਵੈਸ਼ਾਲੀ ਨੂੰ ਇਸ ਈਵੈਂਟ ਲਈ ਗੈਂਗੇਜ਼ ਗ੍ਰੈਂਡਮਾਸਟਰਜ਼ ਟੀਮ ਵਿੱਚ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਨੰਦ ਨਾਲ ਜੋੜਿਆ ਗਿਆ ਹੈ ਜਦੋਂ ਕਿ ਉਸਦਾ ਭਰਾ ਆਰ ਪ੍ਰਗਿਆਨੰਦਾ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਐਲਪਾਈਨ ਐਸਜੀ ਪਾਈਪਰਜ਼ ਟੀਮ ਵਿੱਚ ਹੈ।
ਵੈਸ਼ਾਲੀ ਨੇ ਕਿਹਾ, “ਮੈਂ ਉਸ ਟੀਮ ਵਿੱਚ ਹਾਂ ਜਿਸ ਵਿੱਚ ਵਿਸ਼ੀ (ਆਨੰਦ) ਸਰ ਹਨ। ਉਸ ਨਾਲ ਖੇਡਣਾ ਮੇਰੇ ਲਈ ਖਾਸ ਹੋਵੇਗਾ। ਇਸ ਤਰ੍ਹਾਂ ਦੇ ਟੂਰਨਾਮੈਂਟ ਨਿਸ਼ਚਿਤ ਤੌਰ 'ਤੇ ਖਿਡਾਰੀਆਂ ਨੂੰ ਆਪਣੀ ਖੇਡ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਨਗੇ, ਇਹ ਮੇਰੇ ਲਈ ਕੁਝ ਨਵਾਂ ਸਿੱਖਣ ਦਾ ਵਧੀਆ ਮੌਕਾ ਹੋਵੇਗਾ। ਮੇਰਾ ਭਰਾ ਪ੍ਰਗਿਆਨ ਮੈਗਨਸ ਕਾਰਲਸਨ ਦੀ ਟੀਮ ਵਿੱਚ ਹੈ ਜੋ ਉਸ ਲਈ ਚੰਗੀ ਗੱਲ ਹੈ। ਬੇਸ਼ੱਕ ਅਸੀਂ ਇਕ ਦੂਜੇ ਨਾਲ ਮੁਕਾਬਲਾ ਨਹੀਂ ਕਰਾਂਗੇ, ਪਰ ਸਾਡੀਆਂ ਟੀਮਾਂ ਵੱਖਰੀਆਂ ਹਨ।''
ਦਲੀਪ ਟਰਾਫੀ 'ਚ ਧਮਾਕੇਦਾਰ ਪ੍ਰਦਰਸ਼ਨ ਲਈ 2 ਖਿਡਾਰੀਆਂ ਨੂੰ ਮਿਲਿਆ ਇਨਾਮ, ਟੀਮ ਇੰਡੀਆ 'ਚ ਐਂਟਰੀ
NEXT STORY