ਪਣਜੀ (ਏਜੰਸੀ)- ਕਰੀਬ ਇਕ ਦਹਾਕੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਗੋਆ ਨੂੰ ਅਗਲੇ ਸਾਲ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਰਾਜ ਦੇ ਖੇਡ ਮੰਤਰੀ ਗੋਵਿੰਦ ਗੌੜੇ ਨੇ ਬੁੱਧਵਾਰ ਦੇਰ ਰਾਤ ਰਾਜ ਵਿਧਾਨ ਸਭਾ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਗੋਆ ਵਿੱਚ ਖੇਡਾਂ ਦੀ ਮੇਜ਼ਬਾਨੀ ਲਈ ਲੋੜੀਂਦਾ ਬੁਨਿਆਦੀ ਢਾਂਚਾ ਇਸ ਸਾਲ ਦਸੰਬਰ ਤੱਕ ਤਿਆਰ ਹੋ ਜਾਵੇਗਾ।
ਉਨ੍ਹਾਂ ਇਹ ਮੌਕਾ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਗੌੜੇ ਨੇ ਸਦਨ ਨੂੰ ਦੱਸਿਆ, "ਗੋਆ ਸਰਕਾਰ ਨੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰਕੇ ਭਾਰਤੀ ਓਲੰਪਿਕ ਸੰਘ ਤੋਂ ਇੱਕ ਈਮੇਲ ਪ੍ਰਾਪਤ ਕੀਤੀ ਹੈ ਕਿ ਰਾਜ 2023 ਵਿੱਚ 37ਵੀਆਂ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਰੇਗਾ।" ਪਿਛਲੀਆਂ ਰਾਸ਼ਟਰੀ ਖੇਡਾਂ 2015 ਵਿੱਚ ਕੇਰਲ ਵਿੱਚ ਹੋਈਆਂ ਸਨ ਅਤੇ ਗੋਆ ਨੇ ਨਵੰਬਰ 2016 ਵਿੱਚ 36ਵੀਆਂ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਰਨੀ ਸੀ ਪਰ ਕਈ ਕਾਰਨਾਂ ਕਰਕੇ ਇਨ੍ਹਾਂ ਨੂੰ ਲਗਾਤਾਰ ਮੁਲਤਵੀ ਕਰਨਾ ਪਿਆ ਸੀ।
ਮਹਾਨ ਖਿਡਾਰਨ ਪੀ.ਟੀ. ਊਸ਼ਾ ਨੇ ਹਿੰਦੀ 'ਚ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, ਸਦਨ 'ਚ ਵੱਜੀਆਂ ਤਾੜੀਆਂ
NEXT STORY