ਢਾਕਾ- ਬੰਗਲਾਦੇਸ਼ ਕ੍ਰਿਕਟ ਟੀਮ ਦੇ ਅਨੁਭਵੀ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਫਿੱਟ ਹਨ ਅਤੇ ਸ਼ੁੱਕਰਵਾਰ ਨੂੰ ਪੋਰਟ ਐਲਿਜ਼ਾਬੇਥ ਵਿਚ ਦੱਖਣੀ ਅਫਰੀਕਾ ਦੇ ਵਿਰੁੱਧ ਦੂਜੇ ਅਤੇ ਆਖਰੀ ਮੈਚ ਦੇ ਲਈ ਉਪਲੱਬਧ ਰਹਿਣਗੇ। ਟੀਮ ਦੇ ਕਪਤਾਨ ਮੋਮਿਨੁਲ ਹੱਕ ਨੇ ਵੀਰਵਾਰ ਨੂੰ ਇਸਦੀ ਪੁਸ਼ਟੀ ਕੀਤੀ ਹੈ। ਤਮੀਮ ਸੱਟ ਦੇ ਕਾਰਨ ਅਪ੍ਰੈਲ 2021 ਵਿਚ ਸ਼੍ਰੀਲੰਕਾ ਦੇ ਵਿਰੁੱਧ ਪੱਲੇਕੇਲ ਵਿਚ ਆਪਣਾ ਆਖਰੀ ਮੈਚ ਖੇਡਣ ਤੋਂ ਬਾਅਦ ਕਿਸੇ ਵੀ ਟੈਸਟ ਵਿਚ ਹਿੱਸਾ ਨਹੀਂ ਲਿਆ ਹੈ। ਡਰਬਨ ਵਿਚ ਸੀਰੀਜ਼ ਦੇ ਪਹਿਲੇ ਮੈਚ ਵਿਚ ਸ਼ਾਮਿਲ ਹੋਣ ਦੀ ਉਮੀਦ ਸੀ ਪਰ ਉਹ ਪੇਟ ਦੀ ਸਮੱਸਿਆ ਦੇ ਕਾਰਨ ਮੈਚ ਤੋਂ ਖੁੰਝ ਗਏ ਸਨ।
ਇਹ ਖ਼ਬਰ ਪੜ੍ਹੋ-ਪੈਟ ਕਮਿੰਸ ਨੇ ਲਗਾਇਆ IPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ, ਰਾਹੁਲ ਦਾ ਰਿਕਾਰਡ ਕੀਤਾ ਬਰਾਬਰ
ਤਮੀਮ ਦੇ ਸਲਾਮੀ ਬੱਲੇਬਾਜ਼ ਸ਼ਾਦਮਾਨ ਇਸਲਾਮ ਦੀ ਜਗ੍ਹਾ ਟੀਮ ਵਿਚ ਸ਼ਾਮਿਲ ਹੋਣ ਦੀ ਉਮੀਦ ਹੈ ਕਿਉਂਕਿ ਉਹ ਮਹਿਮੂਦੁਲ ਹਸਨ ਜੋਏ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ, ਜੋ ਦੱਖਣੀ ਅਫਰੀਕਾ ਦੇ ਵਿਰੁੱਧ ਟੈਸਟ ਸੈਂਕੜਾ ਲਗਾਉਣ ਵਾਲੇ ਪਹਿਲੇ ਬੰਗਲਾਦੇਸ਼ੀ ਬੱਲੇਬਾਜ਼ ਬਣੇ ਸਨ। ਮੋਮਿਨੁਲ ਨੇ ਦੂਜੇ ਮੈਚ ਤੋਂ ਪਹਿਲਾਂ ਵੀਰਵਾਰ ਨੂੰ ਕਿਹਾ ਕਿ ਤਮੀਮ ਭਰਾ ਦੀ ਸਥਿਤੀ ਹੁਣ ਠੀਕ ਹੈ ਅਤੇ ਸਾਨੂੰ ਉਮੀਦ ਹੈ ਕਿ ਉਹ ਅਗਲੇ ਮੈਚ ਵਿਚ ਖੇਡਣਗੇ। ਅਸੀਂ ਸੀਰੀਜ਼ ਦੇ ਆਖਰੀ ਮੈਚ ਵਿਚ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਭਰੋਸਾ ਰੱਖਦੇ ਹਾਂ ਤਾਂਕਿ ਦੌਰੇ ਨੂੰ ਵਧੀਆ ਤਰੀਕੇ ਨਾਲ ਖਤਮ ਕੀਤਾ ਜਾ ਸਕੇ। ਉਹ ਡਰਬਨ ਵਿਚ ਚੌਥੀ ਪਾਰੀ ਵਿਚ ਨਿਰਾਸ਼ਾਜਨਕ ਬੱਲੇਬਾਜ਼ੀ ਦੇ ਬਾਰੇ ਵਿਚ ਜ਼ਿਆਦਾ ਨਹੀਂ ਸੋਚਣਾ ਚਾਹੁੰਦੇ ਹਨ, ਜਿਸ ਨੇ ਉਸਦੇ ਪਹਿਲੇ ਚਾਰ ਦਿਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਸੀ।
ਇਹ ਖ਼ਬਰ ਪੜ੍ਹੋ-ਦੱਖਣੀ ਅਫਰੀਕਾ ਦੀ ਸਾਬਕਾ ਕਪਤਾਨ ਨੇ ਵਨ ਡੇ ਤੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL 2022 : ਲਖਨਊ ਨੇ ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ
NEXT STORY