ਹੈਦਰਾਬਾਦ- ਭਾਰਤ ਚਾਹੇ ਪੀ. ਵੀ. ਸਿੰਧੂ ਦੇ ਰੂਸ ’ਚ ਆਪਣੇ ਪਹਿਲੇ ਵਿਸ਼ਵ ਚੈਂਪੀਅਨ ਦੀ ਸਫਲਤਾ ਦਾ ਜਸ਼ਨ ਮਨਾ ਰਿਹਾ ਹੋਵੇ ਪਰ ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਦਾ ਮੰਨਣਾ ਹੈ ਕਿ ਭਵਿੱਖ ਨੂੰ ਲੈ ਕੇ ਚਿੰਤਾ ਕਰਨ ਦਾ ਕਾਰਣ ਹੈ ਕਿਉਂਕਿ ਦੇਸ਼ ਨੇ ‘ਕੋਚਾਂ ’ਤੇ ਲੋੜੀਂਦਾ ਨਿਵੇਸ਼’ ਨਹੀਂ ਕੀਤਾ ਹੈ।
ਗੋਪੀਚੰਦ ਦਾ ਮੰਨਣਾ ਹੈ ਕਿ ਦੇਸ਼ ਨੂੰ ਇਹ ਤੱਥ ਸਵੀਕਾਰ ਕਰਨਾ ਹੋਵੇਗਾ ਕਿ ਤੇਜ਼ੀ ਨਾਲ ਸਾਹਮਣੇ ਆ ਰਹੇ ਹੁਨਰ ਨੂੰ ਸੰਭਾਲਣ ਲਈ ਲੋੜੀਂਦੇ ਕੋਚ ਨਹੀਂ ਹਨ। ਦ੍ਰੋਣਾਚਾਰੀਆ ਪੁਰਸਕਾਰ ਜੇਤੂ ਗੋਪੀਚੰਦ ਨੂੰ ਸਿੰਧੂ ਹੀ ਨਹੀਂ, ਸਗੋਂ ਸਾਇਨਾ ਨੇਹਵਾਲ ਅਤੇ ਕੇ. ਸ਼੍ਰੀਕਾਂਤ ਸਮੇਤ ਹੋਰ ਖ਼ਿਡਾਰੀਆਂ ਨੂੰ ਨਿਖਾਰਨ ਦਾ ਸਿਹਰਾ ਵੀ ਜਾਂਦਾ ਹੈ। ਉਸ ਨੇ ਕਿਹਾ ਕਿ ਅਸÄ ਜ਼ਿਆਦਾ ਕੋਚ ਤਿਆਰ ਨਹੀਂ ਕਰ ਪਾ ਰਹੇ ਹਾਂ ਅਤੇ ਇਹ ਟ੍ਰੇਨਿੰਗ ਪ੍ਰੋਗਰਾਮ ਨਹੀਂ ਹੈ। ਇਹ ਸਾਡੇ ਆਸ-ਪਾਸ ਦੇ ਮਾਹੌਲ ਨਾਲ ਜੁੜਿਆ ਮਾਮਲਾ ਹੈ। ਇਸ ਲਈ ਸਾਨੂੰ ਇਸ ਵੱਲ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ।
ਵਿਸ਼ਵ ਜੂਨੀਅਰ ਫਰਾਟਾ ਦੌੜਾਕ ਵਿਲੀਅਮਸ ਡੋਪ ਟੈਸਟ ’ਚ ਨਾਕਾਮ
NEXT STORY