ਮਾਰਸਿਲੇ : ਜੀਵਨ ਨੇਦੁਨਚੇਝਿਆਨ ਅਤੇ ਪੂਰਵ ਰਾਜਾ ਦੀ ਭਾਰਤੀ ਜੋੜੀ ਨੂੰ ਵਾਈਲਡ ਕਾਰਡ ਦੇ ਜ਼ਰੀਏ 668, 485 ਯੂਰੋ ਏ. ਟੀ. ਪੀ. ਚੈਲੰਜਰ ਟੈਨਿਸ ਟੂਰਨਾਮੈਂਟ ਦੇ ਪਹਿਲੇ ਰਾਊਂਡ ਦੇ ਡਬਲਜ਼ ਮੁਕਾਬਲੇ ਵਿਚ ਜਗ੍ਹਾ ਦਿੱਤੀ ਗਈ ਹੈ। ਪਹਿਲੇ ਰਾਊਂਡ ਵਿਚ ਭਾਰਤੀ ਜੋੜੀ ਦਾ ਸਾਹਮਣਾ ਚੋਟੀ ਦਰਜਾ ਪ੍ਰਾਪਤ ਓਲੀਵਰ ਮਾਰਾਚ (ਆਸਟਰੇਲੀਆ) ਅਤੇ ਮੇਟ ਪੇਵਿਕ (ਕ੍ਰੋਏਸ਼ੀਆ) ਦੀ ਜੋੜੀ ਨਾਲ ਹੋਵੇਗਾ।
ਭਾਰਤ ਦੇ ਰਾਮਕੁਮਾਰ ਰਾਮਨਾਥਨ ਨੂੰ ਇੱਥੇ 582, 550 ਡਾਲਰ ਵਾਲੇ ਏ. ਟੀ. ਪੀ. ਚੈਲੰਜਰ ਟੈਨਿਸ ਟੂਰਨਾਮੈਂਟ ਦੇ ਕੁਆਲੀਫਾਈਂਗ ਰਾਊਂਡ ਦੇ ਇਕ ਸੰਘਰਸ਼ਪੂਰਣ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। 5ਵਾਂ ਦਰਜਾ ਪ੍ਰਾਪਤ ਰਾਮਨਾਥਨ ਨੂੰ ਸੇਲਵਾਡੋਰ ਦੇ ਮਾਰਸੇਲੋ ਏਰੇਵਾਲੋ ਨੇ ਪਹਿਲੇ ਕੁਆਲੀਫਾਈਂਗ ਰਾਊਂਡ ਵਿਚ 6-2, 3-6, 7-6 ਨਾਲ ਹਰਾ ਦਿੱਤਾ। ਪਹਿਲਾ ਸੈੱਟ 2-6 ਨਾਲ ਹਾਰਨ ਤੋਂ ਬਾਅਦ ਰਾਮਨਾਥਨ ਨੇ ਦੂਜੇ ਸੈੱਟ ਵਿਚ ਸ਼ਾਨਦਾਰ ਖੇਡ ਦਿਖਾਉਂਦਿਆਂ ਉਸ ਨੂੰ 6-3 ਨਾਲ ਜਿੱਤ ਲਿਆ ਪਰ ਐਰੇਵਾਲੋ ਨੇ ਤੀਜਾ ਸੈੱਟ 7-6 ਨਾਲ ਜਿੱਤ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ।
ਟੇਫੇਰਾ ਨੇ 1500 ਮੀਟਰ 'ਚ ਇੰਡੋਰ ਵਿਸ਼ਵ ਰਿਕਾਰਡ ਬਣਾਇਆ
NEXT STORY