ਰੀਓ ਗ੍ਰੇਂਡੇ (ਪਿਊਰੋ ਰਿਕੋ)– ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਲਗਾਤਾਰ ਚੌਥੇ ਦੌਰ ਵਿਚ ਅੰਡਰ ਪਾਰ ਦਾ ਸਕੋਰ ਬਣਾਇਆ ਤੇ ਪਿਊਰਟੋ ਰਿਕੋ ਓਪਨ ਗੋਲਫ ਟੂਰਨਾਮੈਂਟ ਵਿਚ ਸਾਂਝੇ ਤੌਰ ’ਤੇ 39ਵੇਂ ਸਥਾਨ ’ਤੇ ਰਿਹਾ। ਲਾਹਿੜੀ ਨੇ ਆਖਰੀ ਦੌਰ ਵਿਚ ਦੋ ਅੰਡਰ 70 ਦਾ ਕਾਰਡ ਖੇਡਿਆ ਤੇ ਉਸਦਾ ਕੁਲ ਸਕੋਰ ਛੇ ਅੰਡਰ 282 ਰਿਹਾ।
ਇਹ ਖ਼ਬਰ ਪੜ੍ਹੋ- ਅਹਿਮਦਾਬਾਦ ਦੀ ਪਿੱਚ ਦੇ ਤੀਜੇ ਮੈਚ ਤੋਂ ਵੱਧ ਟਰਨ ਹੋਣ ਦੀ ਉਮੀਦ : ਫੋਕਸ
ਲਾਹਿੜੀ ਨੇ 10ਵੇਂ ਹੋਲ ਤੋਂ ਸ਼ੁਰੂਆਤ ਕੀਤੀ ਅਤੇ 13ਵੇਂ ਤੇ 16ਵੇਂ ਹੋਲ ਵਿਚ ਬੋਗੀ ਕਰ ਬੈਠਾ ਪਰ ਇਸ ਤੋਂ ਬਾਅਦ ਉਸ ਨੇ 17ਵੇਂ ਤੇ 18ਵੇਂ ਹੋਲ ਵਿਚ ਬਰਡੀ ਬਣਾ ਕੇ ਚੰਗੀ ਵਾਪਸੀ ਕੀਤੀ। ਦੂਜੇ 9 ਹੋਲ ਵਿਚ ਉਸ ਨੇ ਦੂਜੇ ਤੇ ਪੰਜਵੇਂ ਹੋਲ ਵਿਚ ਬਰਡੀ ਬਣਾਈ ਤੇ ਬਾਕੀ ਹੋਲ ਵਿਚ ਪਾਰ ਦਾ ਸਕੋਰ ਹਾਸਲ ਕੀਤਾ। ਪੀ. ਜੀ. ਏ. ਟੂਰ ਵਿਚ ਆਪਣੇ 7ਵੇਂ ਸੈਸ਼ਨ ਵਿਚ ਖੇਡ ਰਿਹਾ ਲਾਹਿੜੀ ਹਾਲਾਂਕਿ ਸਾਂਝੇ ਤੌਰ ’ਤੇ 39ਵੇਂ ਸਥਾਨ ’ਤੇ ਰਹਿਣ ਤੋਂ ਸੰਤੁਸ਼ਟ ਨਹੀਂ ਸੀ। ਉਸ ਨੇ ਕਿਹਾ,‘‘ਮੈਂ ਇਸ ਹਫਤੇ ਇਸ ਤੋਂ ਬਿਹਤਰ ਨਤੀਜੇ ਦੀ ਉਮੀਦ ਕਰ ਰਿਹਾ ਸੀ ਪਰ ਮੈਂ ਇਸ ਦੇ ਹਾਂ-ਪੱਖੀ ਪਹਿਲੂਆਂ ’ਤੇ ਗੌਰ ਕਰਾਂਗਾ ਤੇ ਉਮੀਦ ਹੈ ਕਿ ਅਗਲੇ ਟੂਰਨਾਮੈਂਟ ਵਿਚ ਮੇਰਾ ਪ੍ਰਦਰਸ਼ਨ ਬਿਹਤਰ ਰਹੇਗਾ।’’
ਇਹ ਖ਼ਬਰ ਪੜ੍ਹੋ- ਬਜਰੰਗ ਨੇ ਕਿਹਾ-ਓਲੰਪਿਕ ਤਕ ਸਾਰੇ ਸੋਸ਼ਲ ਮੀਡੀਆ ਹੈਂਡਲ ਬੰਦ ਕਰ ਰਿਹਾ ਹਾਂ
ਦੱਖਣੀ ਅਫਰੀਕਾ ਦੇ ਬ੍ਰੇਂਡਨ ਗ੍ਰੇਸ ਨੇ ਆਖਰੀ ਦੌਰ ਵਿਚ ਛੇ ਅੰਡਰ 66 ਦਾ ਕਾਰਡ ਖੇਡ ਕੇ ਖਿਤਾਬ ਜਿੱਤਿਆ। ਗ੍ਰੇਸ ਨੇ ਪਾਰ ਚਾਰ ਦੇ 17ਵੇਂ ਹੋਲ ਵਿਚ ਈਗਲ ਬਣਾਈ ਤੇ 18ਵੇਂ ਹੋਲ ਵਿਚ ਬਰਡੀ ਬਣਾ ਕੇ ਜੋਨਾਥਨ ਵੇਗਾਸ ’ਤੇ ਇਕ ਸ਼ਾਟ ਦੀ ਜਿੱਤ ਦਰਜ ਕੀਤੀ। ਗ੍ਰੇਸ ਦੇ ਪਿਤਾ ਪੀਟਰ ਦਾ ਜਨਵਰੀ ਵਿਚ ਇਕ ਮਹੀਨੇ ਤਕ ਕੋਵਿਡ-19 ਨਾਲ ਜੂਝਣ ਤੋਂ ਬਾਅਦ ਦਿਹਾਂਤ ਹੋ ਗਿਆ ਸੀ ਤੇ ਇਸ ਲਈ ਇਸ ਜਿੱਤ ’ਤੇ ਉਹ ਭਾਵੁਕ ਹੋ ਗਿਆ। ਉਸ ਨੇ ਕਿਹਾ,‘‘ਅੱਜ ਸਵੇਰੇ ਜਦੋਂ ਮੈਂ ਕਾਰ ਵਿਚ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ ਤਾਂ ਮੇਰੇ ਹੰਝੂ ਨਹੀਂ ਰੁਕ ਰਹੇ ਸਨ। ਇਹ ਮੇਰੇ ਲਈ ਭਾਵੁਕ ਕਰਨ ਵਾਲਾ ਦਿਨ ਹੈ।’’
ਦੱਖਣੀ ਅਫਰੀਕਾ ਦੇ ਇਸ 32 ਸਾਲਾ ਖਿਡਾਰੀ ਨੇ ਪੀ. ਜੀ. ਏ. ਟੂਰ ਵਿਚ ਦੂਜੀ ਵਾਰ ਜਿੱਤ ਦਰਜ ਕੀਤੀ। ਇਹ ਉਸਦਾ ਕੁਲ 13ਵਾਂ ਖਿਤਾਬ ਹੈ। ਉਸ ਨੇ ਆਖਰੀ ਦੌਰ ਵਿਚ 6 ਅੰਡਰ 66 ਦਾ ਕਾਰਡ ਖੇਡਿਆ ਤੇ ਉਸਦਾ ਕੁਲ ਸਕੋਰ 19 ਅੰਡਰ 269 ਰਿਹਾ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਲੰਪਿਕ ਤਕ ਸਾਰੇ ਸੋਸ਼ਲ ਮੀਡੀਆ ਹੈਂਡਲ ਬੰਦ ਕਰ ਰਿਹਾ ਹਾਂ : ਬਜਰੰਗ
NEXT STORY