ਦੁਬਈ— ਆਕਲੈਂਡ ਸਥਿਤ ਵਣਜ ਵਕੀਲ ਅਤੇ 2012 ਤੋਂ ਨਿਊਜ਼ੀਲੈਂਡ ਕ੍ਰਿਕਟ ਦੇ ਨਿਰਦੇਸ਼ਕ ਗ੍ਰੇਗ ਬਾਰਕਲੇ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੇ ਨਵੇਂ ਪ੍ਰਧਾਨ ਦੇ ਰੂਪ 'ਚ ਚੁਣਿਆ ਗਿਆ ਹੈ। ਉਹ ਭਾਰਤ ਦੇ ਸ਼ਸ਼ਾਂਕ ਮਨੋਹਰ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ ਇਸੇ ਸਾਲ ਇਹ ਅਹੁਦਾ ਛੱਡਿਆ ਸੀ। ਆਈ. ਸੀ. ਸੀ. ਪ੍ਰਧਾਨ ਦੇ ਰੂਪ 'ਚ ਚੁਣੇ ਜਾਣ 'ਤੇ ਬਾਰਕਲੇ ਨੇ ਕਿਹਾ ਕਿ ਇਹ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ।
ਇਹ ਵੀ ਪੜ੍ਹੋ : ਸੰਗੀਤਾ ਤੇ ਬਜਰੰਗ ਪੂਨੀਆ ਦਾ ਵਿਆਹ ਅੱਜ, ਲੋਕਾਂ ਲਈ ਮਿਸਾਲ ਬਣੇਗਾ ਇਹ ਵਿਆਹ, ਜਾਣੋ ਕਿਵੇਂ
ਆਈ. ਸੀ. ਸੀ. ਦੇ ਮੀਡੀਆ ਬਿਆਨ 'ਚ ਬਾਰਕਲੇ ਨੇ ਕਿਹਾ, ''ਕੌਮਾਂਤਰੀ ਕ੍ਰਿਕਟ ਪਰਿਸ਼ਦ ਦੇ ਪ੍ਰਧਾਨ ਦੇ ਰੂਪ 'ਚ ਚੁਣੇ ਜਾਣਾ ਸਨਮਾਨ ਦੀ ਗੱਲ ਹੈ ਤੇ ਮੈਂ ਆਪਣੇ ਸਾਥੀ ਆਈ. ਸੀ. ਸੀ. ਨਿਰਦੇਸ਼ਕਾਂ ਨੂੰ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਦੇਣਾ ਚਾਹਾਂਗਾ। ਮੈਨੂੰ ਉਮੀਦ ਹੈ ਕਿ ਅਸੀਂ ਖੇਡ ਦੀ ਅਗਵਾਈ ਕਰਨ ਲਈ ਇਕੱਠੇ ਹੋ ਸਕਦੇ ਹਾਂ ਤੇ ਮਜ਼ਬੂਤ ਸਥਿਤੀ 'ਚ ਵਿਸ਼ਵ ਮਹਾਮਾਰੀ ਤੋਂ ਉਭਰ ਸਕਦੇ ਹਾਂ ਤੇ ਵਿਕਾਸ ਲਈ ਤਿਆਰ ਹੋ ਸਕਦੇ ਹਾਂ।
ਇਹ ਵੀ ਪੜ੍ਹੋ : ਭਾਰਤੀ ਟੀਮ ਦੀ ਨਵੀਂ ਜਰਸੀ ਆਈ ਸਾਹਮਣੇ, ਸ਼ਿਖਰ ਨੇ ਸ਼ੇਅਰ ਕੀਤੀ ਤਸਵੀਰ
ਬਾਰਕਲੇ ਨੇ ਕਿਹਾ, ''ਮੈਂ ਖੇਡ ਨੂੰ ਮਜ਼ਬੂਤ ਕਰਨ ਲਈ ਆਪਣੇ ਮੈਂਬਰਾਂ ਦੇ ਨਾਲ ਸਾਂਝੇਦਾਰੀ 'ਚ ਕੰਮ ਕਰਨ ਲਈ ਜਾਗਰੂਕ ਹਾਂ ਤੇ ਨਾਲ ਹੀ ਇਸ ਨੂੰ ਅੱਗੇ ਵੀ ਵਧਾ ਸਕਦਾ ਹੈ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਦੁਨੀਆ 'ਚ ਕ੍ਰਿਕਟ ਦਾ ਆਨੰਦ ਲਿਆ ਜਾ ਸਕਦਾ ਹੈ। ਮੈਂ ਖੇਡ ਦੇ ਸਰਪ੍ਰਸਤ ਦੇ ਰੂਪ 'ਚ ਆਪਣੀ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹਾਂ ਅਤੇ ਸਾਡੇ ਲਈ ਕਿ ਸਥਾਈ ਭਵਿੱਖ ਬਣਾਉਣ ਲਈ ਸਾਰੇ 104 ਆਈ. ਸੀ. ਸੀ. ਮੈਂਬਰਾਂ ਵੱਲੋਂ ਕੰਮ ਕਰਨ ਲਈ ਵਚਨਬੱਧ ਹਾਂ।
ਸੰਗੀਤਾ ਫੋਗਟ ਨੂੰ ਵਿਆਹੁਣ ਅੱਜ ਜਾਣਗੇ ਪਹਿਲਵਾਨ ਬਜਰੰਗ, ਮਿਸਾਲ ਬਣੇਗਾ ਇਹ ਵਿਆਹ,ਜਾਣੋ ਕਿਵੇਂ
NEXT STORY