ਸਿਡਨੀ– ਭਾਰਤੀ ਕ੍ਰਿਕਟ ਟੀਮ ਦੇ ਖੱਬੇ ਹੱਥ ਦੇ ਸਟਾਰ ਬੱਲੇਬਾਜ਼ ਸ਼ਿਖਰ ਧਵਨ ਨੇ ਮੰਗਲਵਾਰ ਨੂੰ ਟੀਮ ਇੰਡੀਆ ਦੀ ਨਵੀਂ ਜਰਸੀ ਦੇ ਨਾਲ ਸੋਸ਼ਲ ਮੀਡੀਆ 'ਤੇ ਫੋਟੋ ਪੋਸਟ ਕੀਤੀ ਹੈ, ਜਿਸ ਨੂੰ ਭਾਰਤੀ ਟੀਮ ਆਪਣੇ ਆਸਟਰੇਲੀਆ ਦੌਰੇ 'ਤੇ ਪਹਿਨੇਗੀ।
ਟੀਮ ਦੀ ਨਵੀਂ ਜਰਸੀ ਐੱਮ. ਪੀ. ਐੱਲ. (ਮੋਬਾਈਲ ਪ੍ਰੀਮੀਅਰ ਲੀਗ) ਸਪੋਰਟਸ ਦੀ ਹੈ, ਜਿਹੜੀ ਟੀਮ ਇੰਡੀਆ ਦੀ ਅਧਿਕਾਰਟ ਕਿੱਟ ਸਪਾਂਸਰ ਬਣ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਪਿਛਲੀ 16 ਨਵੰਬਰ ਨੂੰ ਇਹ ਐਲਾਨ ਕੀਤਾ ਸੀ। ਇਸ ਕਰਾਰ ਦੀ ਸ਼ੁਰੂਆਤ 27 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਆਸਟਰੇਲੀਆਈ ਦੌਰੇ ਦੇ ਨਾਲ ਹੋਵੇਗੀ ਜਦੋਂ ਭਾਰਤੀ ਟੀਮ ਪਹਿਲਾ ਵਨ ਡੇ ਖੇਡੇਗੀ।
ਇਸ ਦੌਰੇ ਵਿਚ ਭਾਰਤੀ ਕ੍ਰਿਕਟ ਟੀਮ ਆਪਣੀ ਨਵੀਂ ਜਰਸੀ ਪਹਿਨੇਗੀ। ਇਸ ਜਰਸੀ ਨੂੰ ਲੈ ਕੇ ਹਾਲਾਂਕਿ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਕਈ ਲੋਕਾਂ ਨੂੰ ਇਹ ਨਵੀਂ ਜਰਸੀ ਪਸੰਦ ਆ ਰਹੀ ਹੈ ਕਿ ਜਦਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵਾਲੀ ਜਰਸੀ ਬਿਹਤਰ ਸੀ। ਭਾਰਤੀ ਟੀਮ ਫਿਲਹਾਲ ਸਿਡਨੀ ਵਿਚ ਇਕਾਂਤਵਾਸ ਵਿਚ ਹੈ ਤੇ ਸ਼ਿਖਰ ਨੇ ਅੱਜ ਨਵੀਂ ਜਰਸੀ ਪਹਿਨੀ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਕਿਹਾ,''ਨਵੀਂ ਜਰਸੀ, ਨਵੀਂ ਪ੍ਰੇਰਣਾ ਤੇ ਜਾਣ ਲਈ ਤਿਆਰ।''
ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ : ਸਮਿਥ
NEXT STORY