ਅਹਿਮਦਾਬਾਦ– ਮੁੰਬਈ ਇੰਡੀਅਨਜ਼ ਦੇ ਸੀਨੀਅਰ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਕਿਹਾ ਕਿ ਗੁਜਰਾਤ ਟਾਈਟਨਜ਼ ਦੇ ਗੇਂਦਬਾਜ਼ਾਂ ਨੇ ਨਰਿੰਦਰ ਮੋਦੀ ਸਟੇਡੀਅਮ ਦੀ ਕਾਲੀ ਮਿੱਟੀ ਦੀ ਪਿੱਚ ਦਾ ਚੰਗੀ ਤਰ੍ਹਾਂ ਇਸਤੇਮਾਲ ਕੀਤਾ ਤੇ ਗੇਂਦ ਦੀ ਗਤੀ ਨੂੰ ਘੱਟ ਕਰ ਕੇ ਮੁੰਬਈ ਦੇ ਬੱਲੇਬਾਜ਼ਾਂ ਨੂੰ ਸਫਲਤਾਪੂਰਵਕ ਬੰਨ੍ਹੀ ਰੱਖਿਆ।
ਮੇਜ਼ਬਾਨ ਗੁਜਰਾਤ ਨੇ ਸ਼ਨੀਵਾਰ ਨੂੰ ਆਈ. ਪੀ. ਐੱਲ. ਮੈਚ ਵਿਚ 8 ਵਿਕਟਾਂ ’ਤੇ 196 ਦੌੜਾਂ ਤੋਂ ਬਾਅਦ ਮੁੰਬਈ ਇੰਡੀਅਜ਼ ਨੂੰ 36 ਦੌੜਾਂ ਨਾਲ ਹਰਾਇਆ।
ਬੋਲਟ ਨੇ ਕਿਹਾ,‘‘ਵਿਰੋਧੀ ਟੀਮ ਦੀ ਚੰਗੀ ਰਣਨੀਤੀ ਸੀ। ਜੇਕਰ ਤੁਹਾਡੇ ਕੋਲ ਅਜਿਹਾ ਕਰਨ ਲਈ ਬਦਲ ਹਨ ਤਾਂ ਇਹ ਸਮਝਦਾਰੀ ਭਰਿਆ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ਨੂੰ ਬਹਾਨੇ ਦੇ ਤੌਰ ’ਤੇ ਇਸਤੇਮਾਲ ਕਰਾਂਗੇ।’’
ਉਸ ਨੇ ਕਿਹਾ,‘‘ਸਾਡੀ ਟੀਮ ਵਿਚ ਅਜਿਹੇ ਖਿਡਾਰੀ ਹਨ ਜਿਹੜੇ ਪੂਰੇ ਦੇਸ਼ ਵਿਚ ਹਰ ਤਰ੍ਹਾਂ ਦੀ ਵਿਕਟ ’ਤੇ ਖੇਡ ਚੁੱਕੇ ਹਨ। ਇਸ ਲਈ ਈਮਾਨਦਾਰੀ ਨਾਲ ਕਹਾਂ ਤਾਂ ਇੱਥੇ ਪ੍ਰਦਰਸ਼ਨ ਚੰਗਾ ਨਹੀਂ ਸੀ, ਮੈਨੂੰ ਲੱਗਦਾ ਹੈ ਕਿ ਉਨ੍ਹਾਂ (ਟਾਈਟਨਜ਼) ਨੇ ਚੰਗਾ ਸਕੋਰ ਬਣਾਇਆ ਤੇ ਉਨ੍ਹਾਂ ਨੇ ਸਾਨੂੰ ਦਿਖਾਇਆ ਕਿ ਇਸ ਵਿਕਟ ’ਤੇ ਕਿਵੇਂ ਗੇਂਦਬਾਜ਼ੀ ਕਰਨੀ ਹੈ। ਇਸ ਲਈ ਉਨ੍ਹਾਂ ਨੂੰ ਪੂਰਾ ਸਿਹਰਾ ਜਾਂਦਾ ਹੈ।’’
ਮੈਚ ਲਈ ਲਾਲ ਮਿੱਟੀ ਦੀ ਬਜਾਏ ਕਾਲੀ ਮਿੱਟੀ ਦੀ ਪਿੱਚ ਇਸਤੇਮਾਲ ਕੀਤੀ ਗਈ ਪਰ ਨਿਊਜ਼ੀਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਨੇ ਇਸ ਨੂੰ ਬਹਾਨੇ ਦੇ ਤੌਰ ’ਤੇ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ। ਬੋਲਟ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਆਪਣੇ ਫਾਇਦੇ ਲਈ ਘਰੇਲੂ ਹਾਲਾਤ ਦਾ ਇਸਤੇਮਾਲ ਕਰਨਾ ਚੰਗਾ ਸੀ। ਜ਼ਾਹਿਰ ਹੈ ਕਿ ਘਰੇਲੂ ਟੀਮ ਨੂੰ ਫਾਇਦਾ ਹੋਣਾ ਚਾਹੀਦਾ ਹੈ ਪਰ ਜਿਵੇਂ ਕਿ ਮੈਂ ਕਿਹਾ ਕਿ ਸਾਡੇ ਦ੍ਰਿਸ਼ਟੀਕੋਣ ਨਾਲ ਇਹ ਕੋਈ ਬਹਾਨਾ ਨਹੀਂ ਹੈ। ਅਸੀਂ ਸਮਝ ਗਏ ਸੀ ਕਿ ਵਿਕਟ ਕਾਲੀ ਮਿੱਟੀ ਦੀ ਸੀ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਚੰਗੀ ਤਰ੍ਹਾਂ ਨਾਲ ਤਾਲਮੇਲ ਬਿਠਾਇਆ।
ਗੁਜਰਾਤ ਟਾਈਟਨਜ਼ ਦੇ ਮੱਧਕ੍ਰਮ ਵਿਚ ਕੋਈ ਸਮੱਸਿਆ ਨਹੀਂ : ਗਿੱਲ
NEXT STORY