ਪੁਣੇ- ਡੇਵਿਡ ਮਿਲਰ ਦੀ ਅਜੇਤੂ 94 ਅਤੇ ਲੈੱਗ ਸਪਿਨਰ ਰਾਸ਼ਿਦ ਖਾਨ ਦੀਆਂ 40 ਦੌੜਾਂ ਦੀਆਂ ਪਾਰੀਆਂ ਨਾਲ ਗੁਜਰਾਤ ਟਾਇਟਨਸ ਨੇ ਚੇਨਈ ਸੁਪਰ ਕਿੰਗਜ਼ ਨੂੰ ਐਤਵਾਰ ਆਈ. ਪੀ. ਐੱਲ. ਮੁਕਾਬਲੇ ਵਿਚ ਸਿਰਫ ਇਕ ਗੇਂਦ ਰਹਿੰਦੇ ਤਿੰਨ ਵਿਕਟਾਂ ਨਾਲ ਹਰਾ ਕੇ ਆਪਣੀ ਪੰਜਵੀਂ ਜਿੱਤ ਹਾਸਲ ਕੀਤੀ ਅਤੇ ਅੰਕ ਸੂਚੀ ਵਿਚ ਚੋਟੀ ਦੇ ਸਥਾਨ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਚੇਨਈ ਨੇ ਰੁਤੂਰਾਜ ਗਾਇਕਵਾੜ ਦੀ 73 ਦੌੜਾਂ ਦੀ ਧਮਾਕੇਦਾਰ ਪਾਰੀ ਅਤੇ ਅੰਬਾਤੀ ਰਾਇਡੂ ਦੇ 46, ਸ਼ਿਵਮ ਦੂਬੇ ਦੇ 19 ਅਤੇ ਕਪਤਾਨ ਰਵਿੰਦਰ ਜਡੇਜਾ ਦੇ ਅਜੇਤੂ 22 ਦੌੜਾਂ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਇਟਨਸ ਦੇ ਵਿਰੁੱਧ ਆਈ. ਪੀ. ਐੱਲ. ਮੁਕਾਬਲੇ ਵਿਚ ਐਤਵਾਰ ਨੂੰ 20 ਓਵਰ ਵਿਚ ਪੰਜ ਵਿਕਟਾਂ 'ਤੇ 169 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ ਪਰ ਗੁਜਰਾਤ ਨੇ 19.5 ਓਵਰਾਂ ਵਿਚ ਸੱਤ ਵਿਕਟਾਂ 'ਤੇ 170 ਦੌੜਾਂ ਬਣਾ ਕੇ ਰੋਮਾਂਚਕ ਜਿੱਤ ਆਪਣੇ ਨਾਂ ਕੀਤੀ। ਚੇਨਈ ਨੂੰ 6 ਮੈਚਾਂ ਵਿਚ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਪੜ੍ਹੋ- Ash Barty ਦੇ ਸੰਨਿਆਸ ਕਾਰਨ ਆਸਟਰੇਲੀਆਈ ਟੈਨਿਸ ਨੂੰ ਲੱਖਾਂ ਡਾਲਰ ਦਾ ਘਾਟਾ
ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਦਾ ਚੋਟੀ ਕ੍ਰਮ ਲੜਖੜਾ ਗਿਆ ਤੇ ਉਸ ਨੇ 16 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ। ਡੇਵਿਡ ਮਿਲਰ ਨੇ ਇਕ ਪਾਸਾ ਸੰਭਾਲਿਆ ਹੋਇਆ ਸੀ ਜਦਕਿ ਦੂਜੇ ਪਾਸੇ ਵਿਕਟ ਡਿੱਗਦੇ ਰਹੇ। ਗੁਜਰਾਜ ਦਾ 5ਵਾਂ ਵਿਕਟ 87 ਦੇ ਸਕੋਰ 'ਤੇ ਡਿੱਗਿਆ ਪਰ ਮਿਲਰ ਨੇ ਰਾਸ਼ਿਦ ਖਾਨ ਦੇ ਨਾਲ 6ਵੇਂ ਵਿਕਟ ਦੇ ਲਈ 70 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਰਾਸ਼ਿਦ ਨੇ 18ਵੇਂ ਓਵਰ ਵਿਚ ਕ੍ਰਿਸ ਜੌਰਡਨ ਦੀਆਂ ਗੇਂਦਾਂ 'ਤੇ ਛੱਕੇ ਚੌਕੇ ਲਗਾਉਂਦੇ ਹੋਏ 25 ਦੌੜਾਂ ਬਣਾਈਆਂ। ਮਿਲਰ ਨੇ 51 ਗੇਂਦਾਂ 'ਤੇ ਅਜੇਤੂ 94 ਦੌੜਾਂ ਵਿਚ 8 ਚੌਕੇ ਅਤੇ ਇਕ ਛੱਕਾ ਲਗਾਇਆ ਤੇ ਪਲੇਅਰ ਆਫ ਦਿ ਮੈਚ ਬਣੇ। ਰਾਸ਼ਿਦ ਨੇ 21 ਗੇਂਦਾਂ 'ਤੇ 40 ਦੌੜਾਂ ਵਿਚ 2 ਚੌਕੇ ਅਤੇ ਤਿੰਨ ਛੱਕੇ ਲਗਾਏ।
ਇਹ ਖ਼ਬਰ ਪੜ੍ਹੋ- ਪੰਜਾਬ ਦੇ ਵਿਰੁੱਧ ਭੁਵਨੇਸ਼ਵਰ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ
ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ
ਚੇਨਈ ਸੁਪਰ ਕਿੰਗਜ਼ :-
ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ (ਕਪਤਾਨ), ਮੋਇਨ ਅਲੀ, ਰੁਤੂਰਾਜ ਗਾਇਕਵਾੜ, ਡਵੇਨ ਬਰਾਵੋ, ਦੀਪਕ ਚਾਹਰ, ਅੰਬਾਤੀ ਰਾਇਡੂ, ਰੌਬਿਨ ਉਥੱਪਾ, ਮਿਸ਼ੇਲ ਸੈਂਟਨਰ, ਕ੍ਰਿਸ ਜਾਰਡਨ, ਐਡਮ ਮਿਲਨੇ, ਡੇਵੋਨ ਕਾਨਵੇ, ਸ਼ਿਵਮ ਦੂਬੇ, ਡਵੇਨ ਪ੍ਰਿਟੋਰੀਅਸ, ਮਹੇਸ਼ ਤੀਕਸ਼ਣਾ, ਰਾਜਵਰਧਨ ਹੇਂਗਰਗੇਕਰ, ਤੁਸ਼ਾਰ ਦੇਸ਼ਪਾਂਡੇ, ਕੇ. ਐੱਮ. ਆਸਿਫ਼, ਸੀ. ਹਰੀ ਨਿਸ਼ਾਂਤ , ਐੱਨ. ਜਗਦੀਸ਼ਨ, ਸੁਬਰੰਸ਼ੁ ਸੇਨਾਪਤੀ, ਕੇ. ਭਗਤ ਵਰਮਾ, ਪ੍ਰਸ਼ਾਂਤ ਸੋਲੰਕੀ, ਸਿਮਰਜੀਤ ਸਿੰਘ, ਮੁਕੇਸ਼ ਚੌਧਰੀ।
ਗੁਜਰਾਤ ਟਾਈਟਨਜ਼ :-
ਰਾਸ਼ਿਦ ਖ਼ਾਨ (ਕਪਤਾਨ), ਸ਼ੁਭਮਨ ਗਿੱਲ, ਮੁਹੰਮਦ ਸ਼ੰਮੀ, ਲਾਕੀ ਫਰਗਿਊਸਨ, ਅਭਿਨਵ ਸਦਰੰਗਾਨੀ, ਰਾਹੁਲ ਤੇਵਤੀਆ, ਨੂਰ ਅਹਿਮਦ, ਸਾਈ ਕਿਸ਼ੋਰ, ਵਿਜੇ ਸ਼ੰਕਰ, ਜਯੰਤ ਯਾਦਵ, ਡੋਮੀਨਿਕ ਡਰੇਕਸ, ਦਰਸ਼ਨ ਨਾਲਕੰਡੇ, ਯਸ਼ ਦਿਆਲ, ਅਲਜ਼ਾਰੀ ਜੋਸਫ਼, ਪ੍ਰਦੀਪ ਸਾਂਗਵਾਨ, ਡੇਵਿਡ ਮਿਲਰ, ਰਿੱਧੀਮਾਨ ਸਾਹਾ, ਮੈਥਿਊ ਵੇਡ, ਵਰੁਣ ਆਰੋਨ, ਬੀ ਸਾਈ ਸੁਦਰਸ਼ਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਚਾਮਿੰਡਾ ਵਾਸ ਨੇ ਸ਼੍ਰੀਲੰਕਾਈ ਟੀਮ 'ਚ ਕੀਤੀ ਵਾਪਸੀ, ਇਸ ਭੂਮਿਕਾ ਵਿਚ ਆਉਣਗੇ ਨਜ਼ਰ
NEXT STORY