ਮੁੰਬਈ- ਓਪਨਰ ਅਭਿਸ਼ੇਕ ਸ਼ਰਮਾ (65) ਅਤੇ ਐਡੇਨ ਮਾਰਕਰਮ (56) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਸ਼ਸ਼ਾਂਕ ਸਿੰਘ ਦੀ ਅਜੇਤੂ 25 ਦੌੜਾਂ ਦੀ ਪਾਰੀ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਗੁਜਰਾਤ ਟਾਇਟਨਸ ਦੇ ਵਿਰੁੱਧ ਆਈ. ਪੀ. ਐੱਲ. ਮੁਕਾਬਲੇ ਵਿਚ ਬੁੱਧਵਾਰ ਨੂੰ 6 ਵਿਕਟਾਂ 'ਤੇ 195 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 44 ਦੌੜਾਂ ਤੱਕ ਹੈਦਰਾਬਾਦ ਦੇ 2 ਵਿਕਟ ਡਿੱਗ ਚੁੱਕੇ ਸਨ। ਕਪਤਾਨ ਕੇਨ ਵਿਲੀਅਮਸਨ ਪੰਜ ਅਤੇ ਰਾਹੁਲ ਤ੍ਰਿਪਾਠੀ 16 ਦੌੜਾਂ ਬਣਾ ਕੇ ਮੁਹੰਮਦ ਸ਼ੰਮੀ ਦੀ ਗੇਂਦ 'ਤੇ ਆਊਟ ਹੋਏ। ਇਸ ਤੋਂ ਬਾਅਦ ਅਭਿਸ਼ੇਕ ਅਤੇ ਮਾਰਕ੍ਰਮ ਨੇ ਤੀਜੇ ਵਿਕਟ ਦੇ ਲਈ 96 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।
ਅਭਿਸ਼ੇਕ ਨੇ 42 ਗੇਂਦਾਂ ਵਿਚ 6 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ, ਜਦਕਿ ਮਾਰਕ੍ਰਮ ਨੇ 40 ਗੇਂਦਾਂ ਵਿਚ 56 ਦੌੜਾਂ ਵਿਚ 2 ਚੌਕੇ ਅਤੇ ਤਿੰਨ ਛੱਕੇ ਲਗਾਏ ਅਤੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਹੈਦਰਾਬਾਦ ਦੇ ਸਕੋਰ ਵਿਚ 14 ਵਾਈਡ ਦੌੜਾਂ ਦਾ ਵੀ ਅਹਿਮ ਯੋਗਦਾਨ ਰਿਹਾ। ਗੁਜਰਾਤ ਵਲੋਂ ਸ਼ੰਮੀ ਨੇ 39 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ : IPL ਮੈਚ ਦੌਰਾਨ ਭਿੜੇ ਰਿਆਨ ਪਰਾਗ ਅਤੇ ਹਰਸ਼ਲ ਪਟੇਲ (ਵੀਡੀਓ)
ਪਲੇਇੰਗ-11 :-
ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਵਾਸ਼ਿੰਗਟਨ ਸੁੰਦਰ, ਮਾਰਕੋ ਜੈਨਸਨ, ਭੁਵਨੇਸ਼ਵਰ ਕੁਮਾਰ, ਉਮਰਾਨ ਮਲਿਕ, ਟੀ. ਨਟਰਾਜਨ
ਗੁਜਰਾਤ ਟਾਈਟਨਜ਼ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਹਾਰਦਿਕ ਪੰਡਯਾ (ਕਪਤਾਨ), ਅਭਿਨਵ ਮਨੋਹਰ, ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਅਲਜ਼ਾਰੀ ਜੋਸੇਫ, ਲਾਕੀ ਫਰਗਿਊਸਨ, ਯਸ਼ ਦਿਆਲ, ਮੁਹੰਮਦ ਸ਼ੰਮੀ
ਇਹ ਵੀ ਪੜ੍ਹੋ : ਦੱ. ਅਫ਼ਰੀਕੀ ਸਪਿਨਰ ਕੇਸ਼ਵ ਮਹਾਰਾਜ ਬੇਹੱਦ ਖ਼ੂਬਸੂਰਤ ਭਾਰਤੀ ਕੱਥਕ ਡਾਂਸਰ ਦੇ ਨਾਲ ਬੱਝੇ ਵਿਆਹ ਦੇ ਬੰਧਨ 'ਚ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਹ ਇਕ ਸ਼ਾਨਦਾਰ ਜਿੱਤ, ਇਸ ਦਾ ਸਿਹਰਾ ਪਰਾਗ ਨੂੰ ਜਾਂਦਾ ਹੈ : ਸੰਜੂ ਸੈਮਸਨ
NEXT STORY