ਸਪੋਰਟਸ ਡੈਸਕ- ਦੱਖਣੀ ਅਫ਼ਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਨੇ ਆਖ਼ਰਕਾਰ ਆਪਣੀ ਗਰਲਫ੍ਰੈਂਡ ਲੇਰਿਸ਼ਾ ਮੁਨਸਾਮਯ ਨਾਲ ਵਿਆਹ ਕਰ ਲਿਆ ਹੈ। ਦੋਵੇਂ ਇਸ ਤੋਂ ਪਹਿਲਾਂ ਉਹ ਦੋ ਵਾਰ ਆਪਣਾ ਵਿਆਹ ਰਿਸ਼ਤੇਦਾਰਾਂ ਦੀ ਮੌਤ ਕਾਰਨ ਮੁਲਤਵੀ ਕਰ ਚੁਕੇ ਸਨ। ਲੇਰਿਸ਼ਾ ਦੇ ਨਾਲ ਕੇਸ਼ਵ ਦੀ ਪਹਿਲੀ ਮੁਲਾਕਾਤ 4 ਸਾਲ ਪਹਿਲਾਂ ਇਕ ਸਾਂਝੇ ਦੋਸਤ ਕਾਰਨ ਹੋਈ ਸੀ। ਪਹਿਲੀ ਹੀ ਮੁਲਾਕਾਤ 'ਚ ਦੋਵੇਂ ਇਕ ਦੂਜੇ ਦੇ ਪ੍ਰਤੀ ਆਕਰਸ਼ਿਤ ਹੋ ਗਏ ਸਨ।
ਇਹ ਵੀ ਪੜ੍ਹੋ : ਬਿਜਲੀ ਸੰਕਟ 'ਤੇ ਫੁੱਟਿਆ MS ਧੋਨੀ ਦੀ ਪਤਨੀ ਸਾਕਸ਼ੀ ਦਾ ਗੁੱਸਾ, ਟਵੀਟ ਕਰ ਸਰਕਾਰ 'ਤੇ ਚੁੱਕੇ ਸਵਾਲ
ਕੇਸ਼ਵ ਨੇ ਇਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਲੇਰਿਸ਼ਾ ਨੂੰ ਦੇਖਣ ਦੇ ਬਾਅਦ ਉਹ ਹੈਰਾਨ ਹੋ ਗਏ। ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਨੇ ਉਦੋਂ ਆਪਣੇ ਪਿਤਾ ਨੂੰ ਫੋਨ ਲਗਾਇਆ ਤੇ ਕਿਹਾ ਕਿ ਮੈਂ ਇਕ ਅਜਿਹੀ ਕੁੜੀ ਨੂੰ ਮਿਲਿਆ ਹਾਂ ਜੋ ਮੇਰੇ ਸੁਫ਼ਨਿਆਂ 'ਚ ਆਉਂਦੀ ਹੈ। ਕੇਸ਼ਵ ਨੇ ਕਿਹਾ ਕਿ ਮੈਂ ਜਦੋਂ ਲੇਰਿਸ਼ਾ ਨੂੰ ਪਹਿਲੀ ਵਾਰ ਮਿਲਿਆ ਤਾਂ ਪਹਿਲੇ ਹਫ਼ਤੇ ਅਸੀਂ ਜ਼ਿਆਦਾ ਨਹੀਂ ਮਿਲ ਸਕੇ।
ਕੇਸ਼ਵ ਨੇ ਕਿਹਾ- ਮੈਨੂੰ ਆਪਣੀ ਪਹਿਲੀ ਡੇਟ ਯਾਦ ਹੈ ਜਿਸ 'ਚ ਮੈਨੂੰ 45 ਮਿੰਟ ਤਕ ਇੰਤਜ਼ਾਰ ਕਰਨਾ ਪਿਆ। ਉਹ ਆਈ ਤੇ ਬਹੁਤ ਹੀ ਪਿਆਰ ਨਾਲ ਸੌਰੀ ਬੋਲੀ। ਉਹ ਕਾਫ਼ੀ ਆਕਰਸ਼ਕ ਲਗ ਰਹੀ ਸੀ। ਉਹ ਬਾਹਰੋ ਹੀ ਨਹੀਂ ਸਗੋਂ ਮਨ ਤੋਂ ਵੀ ਬਹੁਤ ਖ਼ੂਬਸੂਰਤ ਹੈ, ਜੋਕਿ ਫੈਮਿਲੀ ਵਿਊ ਨੂੰ ਮਹੱਤਵ ਦਿੰਦੀ ਹੈ।
ਇਹ ਵੀ ਪੜ੍ਹੋ : ਲਕਸ਼ੇ ਸੇਨ ਤੇ ਪੀ. ਵੀ. ਸਿੰਧੂ ਤੋਂ ਭਾਰਤ ਨੂੰ ਮੈਡਲ ਲਿਆਉਣ ਦੀਆਂ ਉਮੀਦਾਂ
ਕੇਸ਼ਵ ਤੇ ਲੇਰਿਸ਼ਾ ਦਰਮਿਆਨ ਲੰਬੇ ਸਮੇਂ ਤਕ ਡੇਟਿੰਗ ਹੋਈ। ਇਸੇ ਦਰਮਿਆਨ ਕੇਸ਼ਵ ਨੇ ਆਪਣੀ ਮਾਂ ਦੇ 50ਵੇਂ ਬਰਥਡੇਅ 'ਤੇ ਕੱਥਕ ਡਾਂਸਰ ਲੇਰਿਸ਼ਾ ਤੋਂ ਇਕ ਸਪੈਸ਼ਲ ਡਾਂਸ ਈਵੈਂਟ ਕੋਰੀਓਗ੍ਰਾਫ਼ ਕਰਨ ਨੂੰ ਕਿਹਾ। ਮਾਂ ਦੇ ਜਨਮ ਦਿਨ 'ਤੇ ਦੋਵਾਂ ਨੇ ਕੱਥਕ 'ਤੇ ਬਿਹਤਰੀਨ ਡਾਂਸ ਦਾ ਮੁਜ਼ਾਹਰਾ ਕੀਤਾ। ਕੇਸ਼ਵ ਦੇ ਘਰ ਵਾਲੇ ਸਮਝ ਚੁੱਕੇ ਸਨ ਕਿ ਜਿਸ ਕੁੜੀ ਦੇ ਨਾਲ ਕੇਸ਼ਵ ਡਾਂਸ ਕਰ ਰਿਹਾ ਹੈ ਉਹ ਇਸ ਲਈ ਕਾਫ਼ੀ ਸਪੈਸ਼ਲ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਡੇਜਾ ਨੇ ਪੰਜਾਬ ਤੋਂ ਮਿਲੀ ਹਾਰ ਦਾ ਦੱਸਿਆ ਮੁੱਖ ਕਾਰਨ, ਕਿਹਾ- ਆਖ਼ਰੀ ਓਵਰ 'ਚ ਜ਼ਿਆਦਾ ਦੌੜਾਂ ਲੁਟਾ ਦਿੱਤੀਆਂ
NEXT STORY