ਡੇਂਜ਼ਾਓ, ਚੀਨ (ਨਿਕਲੇਸ਼ ਜੈਨ)- ਭਾਰਤ ਦਾ ਗ੍ਰੈਂਡਮਾਸਟਰ ਅਰਜੁਨ ਐਰਿਗਾਸੀ 13ਵੇਂ ਹੇਨਾਨ ਡਾਂਜਾਓ ਸੁਪਰ ਗ੍ਰੈਂਡ ਮਾਸਟਰ ਟੂਰਨਾਮੈਂਟ ਵਿੱਚ ਸੰਯੁਕਤ ਚੌਥੇ ਸਥਾਨ ’ਤੇ ਰਿਹਾ ਹੈ। 8 ਖਿਡਾਰੀਆਂ ਵਿਚਾਲੇ ਰਾਊਂਡ ਰੌਬਿਨ ਆਧਾਰ 'ਤੇ ਤੇਜ਼ ਫਾਰਮੈਟ 'ਚ ਖੇਡੇ ਗਏ ਇਸ ਟੂਰਨਾਮੈਂਟ 'ਚ ਅਰਜੁਨ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ।
ਅਰਜੁਨ ਨੇ ਪਹਿਲੇ ਤਿੰਨ ਗੇੜਾਂ ਵਿੱਚ ਰੂਸ ਦੇ ਦਮਿੱਤਰੀ ਆਂਦਰੇਕਿਨ, ਫਰਾਂਸ ਦੇ ਮਕਸਿਮ ਲਾਗਰੇਵ ਅਤੇ ਚੀਨ ਦੇ ਡਿੰਗ ਲੀਰੇਨ ਨਾਲ ਡਰਾਅ ਖੇਡਿਆ ਅਤੇ ਫਿਰ ਹੰਗਰੀ ਦੇ ਰਿਚਰਡ ਰੈਪੋਟ ਤੋਂ ਹਾਰ ਗਿਆ ਪਰ ਇਸ ਤੋਂ ਬਾਅਦ ਅਰਜੁਨ ਨੇ ਲਗਾਤਾਰ ਦੋ ਮੈਚਾਂ ਵਿੱਚ ਨੀਦਰਲੈਂਡ ਦੇ ਅਨੀਸ਼ ਗਿਰੀ ਤੇ ਚੀਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜ਼ੂ ਵੇਨਜੁਨ ਨੂੰ ਹਰਾ ਕੇ ਜ਼ਬਰਦਸਤ ਵਾਪਸੀ ਕੀਤੀ, ਹਾਲਾਂਕਿ ਅੰਤਿਮ ਦੌਰ ਵਿੱਚ ਉਹ ਚੀਨ ਦੇ ਬੂ ਜ਼ਿਆਂਗਈ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤਰ੍ਹਾਂ ਅਰਜੁਨ ਨੇ 3.5 ਅੰਕ ਹਾਸਲ ਕੀਤੇ ਅਤੇ ਚੌਥੇ ਸਥਾਨ 'ਤੇ ਰਿਹਾ। ਅਰਜੁਨ ਤੋਂ ਹਾਰਨ ਤੋਂ ਬਾਅਦ ਵੀ 4.5 ਅੰਕਾਂ 'ਤੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਅਨੀਸ਼ ਗਿਰੀ ਜੇਤੂ ਬਣਨ 'ਚ ਕਾਮਯਾਬ ਰਹੇ, ਜਦਕਿ ਮੈਕਸਿਮ ਲਗਰੇਵ ਦੂਜੇ ਅਤੇ ਬੂ ਜ਼ਿਆਂਗਈ ਤੀਜੇ ਸਥਾਨ 'ਤੇ ਰਹੇ।
ਮਾਰਸੀਨੀਆਕ ਫੀਫਾ ਵਿਸ਼ਵ ਕੱਪ 2022 ਫਾਈਨਲ ਦੇ ਹੋਣਗੇ ਰੈਫਰੀ
NEXT STORY