ਪਾਰਲੇਮੋ- ਦੂਜੀ ਰੈਂਕਿੰਗ ਦੀ ਖਿਡਾਰਨ ਸਿਮੋਨਾ ਹਾਲੇਪ ਨੇ ਇਟਲੀ ਦੇ ਸਿਹਤ ਮੰਤਰਾਲਾ ਦੇ ਇਕਾਂਤਵਾਸ ਆਦੇਸ਼ ਜਾਰੀ ਕਰਨ ਤੋਂ ਬਾਅਦ ਐਤਵਾਰ ਨੂੰ ਪਾਰਲੇਮੋ ਲੇਡੀਜ਼ ਟੈਨਿਸ ਤੋਂ ਹਟਣ ਦਾ ਫੈਸਲਾ ਕੀਤਾ। ਹਾਲੇਪ ਨੇ ਟਵੀਟ ਕੀਤਾ- ਹਾਲ 'ਚਰੋਮਾਨੀਆ 'ਚ ਕੋਵਿਡ-19 ਮਾਮਲਿਆਂ ਦੇ ਵੱਧਣ ਤੇ ਇਸ ਸਮੇਂ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਲੈ ਕੇ ਮੌਜੂਦਾ ਚਿੰਤਾਵਾਂ ਨੂੰ ਦੇਖਦੇ ਹੋਏ ਮੈਂ ਪਾਰਲੇਮੋ ਤੋਂ ਹਟਣ ਦਾ ਮੁਸ਼ਕਿਲ ਫੈਸਲਾ ਲਿਆ।
ਉਨ੍ਹਾਂ ਨੇ ਕਿਹਾ ਕਿ ਮੈਂ ਟੂਰਨਾਮੈਂਟ ਨਿਰਦੇਸ਼ਕ ਤੇ ਇਟਲੀ ਦੇ ਸਿਹਤ ਮੰਤਰਾਲਾ ਨੂੰ ਉਨ੍ਹਾਂ ਦੇ ਸਾਰੇ ਯਤਨਾਂ ਦੇ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ। ਤਿੰਨ ਤੋਂ 9 ਅਗਸਤ ਤੱਕ ਚੱਲਣ ਵਾਲੇ ਟੂਰਨਾਮੈਂਟ ਦੇ ਐਤਵਾਰ ਨੂੰ ਐਲਾਨ ਕੀਤਾ ਕਿ ਰੋਮਾਨੀਆਈ ਖਿਡਾਰੀ ਦੀ ਮੈਨੇਜਰ ਨੇ ਪਾਰਲੇਮੋ ਅਧਿਕਾਰੀਆਂ ਨੂੰ ਇਸ ਫੈਸਲੇ ਦੇ ਵਾਰੇ 'ਚ ਜਾਣੂ ਕਰਵਾ ਦਿੱਤਾ ਹੈ।
ਸੰਗਾਕਾਰਾ ਨੇ ICC ਚੇਅਰਮੈਨ ਅਹੁਦੇ ਲਈ ਗਾਂਗੁਲੀ ਦਾ ਕੀਤਾ ਸਮਰਥਨ
NEXT STORY