ਨਵੀਂ ਦਿੱਲੀ— ਕ੍ਰਿਕਟ ਇਕ ਇਸ ਤਰ੍ਹਾਂ ਦੀ ਖੇਡ ਹੈ ਜਿਸ ਦਾ ਦਰਸ਼ਕਾਂ ਦੇ ਨਾਲ-ਨਾਲ ਬੱਲੇਬਾਜ਼ ਵੀ ਪੂਰਾ ਲਾਭ ਲੈਂਦੇ ਹਨ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੀ. ਕੇ. ਨਾਇਡੂ ਦੇ ਇਕ ਘਰੇਲੂ ਮੈਚ ਦੇ ਦੌਰਾਨ ਮੂੰਹ 'ਤੇ ਗੇਂਦ ਲੱਗੀ ਜਿਸ ਕਾਰਨ ਦੰਦ ਟੁੱਟ ਗਏ। ਦੰਦ ਟੁੱਟਣ ਤੋਂ ਬਾਅਦ ਨਾਇਡੂ ਕ੍ਰੀਜ਼ 'ਤੇ ਖੇਡਦੇ ਰਹੇ ਤੇ ਸ਼ਾਨਦਾਰ ਪਾਰੀ ਖੇਡੀ।
ਦੱਤੂ ਘਰੇਲੂ ਮੈਚ 'ਚ ਨਾਇਡੂ ਭਾਰਤੀ ਟੀਮ ਦੇ ਆਲਰਾਊਂਡਰ ਦੱਤੂ ਫਡਕਰ ਦੀ ਬਾਊਸਰ ਦਾ ਸ਼ਿਕਾਰ ਹੋਏ ਸਨ। ਦੱਤੂ ਦੀ ਗੇਂਦ ਨਾਇਡੂ ਦੇ ਮੂੰਹ 'ਤੇ ਲੱਗੀ ਸੀ ਜਿਸ ਕਾਰਨ ਉਸਦੇ 2 ਦੰਦ ਟੁੱਟ ਗਏ ਸਨ। ਉਸ ਦੇ 2 ਦੰਦ ਟੁੱਟ ਕੇ ਡਿੱਗ ਗਏ ਤੇ ਖੂਨ ਨਿਕਲ ਰਿਹਾ ਸੀ। ਫਿਲਡਿੰਗ ਕਰ ਰਹੇ ਮਾਧਵ ਆਪਟੇ ਦੌੜ 'ਤੇ ਉਸ ਕੋਲ ਆਇਆ ਤੇ ਉਸ ਨੂੰ ਆਰਾਮ ਕਰਨ ਲਈ ਕਿਹਾ ਪਰ ਨਾਇਡੂ ਨੇ ਮਨ੍ਹਾਂ ਕਰ ਦਿੱਤਾ।

ਜੇਬ 'ਚ ਪਾ ਕੇ ਲੈ ਗਏ ਟੁੱਟੇ ਦੰਦ
ਇਸ ਤੋਂ ਬਾਅਦ ਨਾਇਡੂ ਨੇ ਆਪਣੇ ਦੋਵੇਂ ਦੰਦਾਂ ਨੂੰ ਰੁਮਾਲ 'ਚ ਪਾ ਕੇ ਜੇਬ 'ਚ ਪਾ ਲਿਆ। ਉਸ ਦੇ ਮੂੰਹ 'ਚੋਂ ਖੂਨ ਨਹੀਂ ਰੁੱਕ ਰਿਹਾ ਸੀ ਪਰ ਫਿਰ ਵੀ ਨਾਇਡੂ ਨੇ ਤੇਜ਼ ਪਾਰੀ ਖੇਡੀ। ਉਨ੍ਹਾਂ ਨੇ ਇਸ ਪਾਰੀ 'ਚ ਅਰਧ ਸੈਂਕੜਾ ਲਗਇਆ ਸੀ।
I T F ਮਹਿਲਾ ਟੂਰਨਾਮੈਂਟ 'ਚ ਰੂਸ ਦੀ ਓਲਗਾ ਨੂੰ ਸਿੰਗਲਜ਼ ਖਿਤਾਬ
NEXT STORY