ਜੈਤੋ (ਰਘੂਨੰਦਨ ਪਰਾਸ਼ਰ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰੈਂਡਮਾਸਟਰ ਕੋਨੇਰੂ ਹੰਪੀ ਦੀ ਆਪਣੇ ਕਰੀਅਰ ਵਿਚ 2 ਵਾਰ ਫਿਡੇ ਮਹਿਲਾ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ।
ਮੋਦੀ ਨੇ ‘ਐਕਸ’ ਉੱਪਰ ਹੰਪੀ ਨੂੰ ਟੈਗ ਕਰਦੇ ਹੋਏ ਲਿਖਿਆ, ‘‘ਹੰਪੀ ਨੂੰ 2024 ਫਿਡੇ ਮਹਿਲਾ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਜਿੱਤਣ ’ਤੇ ਵਧਾਈ। ਉਸਦੀ ਦ੍ਰਿੜ੍ਹਤਾ ਤੇ ਪ੍ਰਤਿਭਾ ਲੱਖਾਂ ਲੋਕਾਂ ਨੂੰ ਉਤਸ਼ਾਹਿਤ ਕਰਦੀ ਹੈ।’’ ਮੋਦੀ ਨੇ ਅੱਗੇ ਕਿਹਾ,‘‘ਇਹ ਜਿੱਤ ਹੋਰ ਵੀ ਇਤਿਹਾਸਕ ਹੈ ਕਿਉਂਕਿ ਇਹ ਉਸਦਾ ਦੂਜਾ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਖਿਤਾਬ ਹੈ। ਉਹ ਇਸ ਅਵਿਸ਼ਵਾਸਯੋਗ ਪ੍ਰਾਪਤੀ ਨੂੰ ਹਾਸਲ ਕਰਨ ਵਾਲੀ ਇਕਲੌਤੀ ਭਾਰਤੀ ਬਣ ਗਈ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਭਾਰਤ ਲਈ ਇਹ ਸਹੀ ਸਮਾਂ ਹੈ। ਸਾਡੇ ਕੋਲ ਵਿਸ਼ਵ ਚੈਂਪੀਅਨ ਦੇ ਰੂਪ ਵਿਚ ਗੁਕੇਸ਼ ਹੈ ਤੇ ਹੁਣ ਹੰਪੀ ਨੂੰ ਰੈਪਿਡ ਪ੍ਰਤੀਯੋਗਿਤਾ ਵਿਚ ਦੂਜਾ ਵਿਸ਼ਵ ਖਿਤਾਬ ਮਿਲਿਆ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਾਰੇ ਨੌਜਵਾਨਾਂ ਨੂੰ ਪੇਸ਼ੇਵਰ ਰੂਪ ਨਾਲ ਸ਼ਤਰੰਜ ਖੇਡਣ ਲਈ ਉਤਸ਼ਾਹਿਤ ਕਰੇਗਾ।’’
ਕਬੱਡੀ ਲੀਗ ਨੂੰ ਮਿਲਿਆ ਨਵਾਂ ਚੈਂਪੀਅਨ, ਪਟਨਾ ਪਾਈਰੇਟਸ ਨੂੰ ਹਰਾ ਕੇ ਹਰਿਆਣਾ ਸਟੀਲਰਸ ਨੇ ਜਿੱਤਿਆ ਖ਼ਿਤਾਬ
NEXT STORY