ਰਾਂਚੀ (ਏਜੰਸੀ)- ਝਾਰਖੰਡ ਦੇ ਰਾਂਚੀ ਸ਼ਹਿਰ ਵਿਚ ਆਯੋਜਿਤ ਪਹਿਲੇ ਜੂਨੀਅਰ ਮਹਿਲਾ ਕੁਸ਼ਤੀ ਮੁਕਾਬਲੇ ਦੀ ਰੈਂਕਿੰਗ ਸੀਰੀਜ਼ ਵਿਚ ਦੇਪਾਲਪੁਰ ਦੇ ਕ੍ਰਿਪਾਸ਼ੰਕਰ ਪਟੇਲ ਸਪੋਰਟਸ ਇੰਸਟੀਚਿਊਟ ਦੀ ਮਹਿਲਾ ਪਹਿਲਵਾਨ ਹੰਸਾ ਬੇਨ ਰਾਠੌੜ ਨੇ ਮੱਧ ਪ੍ਰਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਚਾਂਦੀ ਦਾ ਤਮਗਾ ਜਿੱਤਿਆ। ਇਹ ਜਾਣਕਾਰੀ ਦਿੰਦੇ ਹੋਏ ਕ੍ਰਿਪਾਸ਼ੰਕਰ ਪਬਲਿਕ ਸਕੂਲ ਸੰਸਥਾ ਦੇ ਅਨਿਲ ਰਾਠੌੜ ਨੇ ਦੱਸਿਆ ਕਿ ਰੈਂਕਿੰਗ ਸੀਰੀਜ਼ ਵਿਚ ਮੱਧ ਪ੍ਰਦੇਸ਼ ਨੂੰ ਪੁਰਸ਼ ਅਤੇ ਮਹਿਲਾ ਵਰਗ ਵਿਚ ਇਕੋ-ਇਕ ਤਮਗਾ ਹੰਸਾ ਬੇਨ ਰਾਠੌੜ ਨੇ ਦਿਵਾਇਆ।
ਹੰਸਾ ਬੇਨ ਰਾਠੌੜ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਮਹਾਰਾਸ਼ਟਰ ਦੀ ਪੂਜਾ ਨੂੰ, ਕੁਆਰਟਰ ਫਾਈਨਲ ਵਿਚ ਹਰਿਆਣਾ ਦੀ ਮੀਨਾ ਨੂੰ ਅਤੇ ਸੈਮੀਫਾਈਨਲ ਵਿਚ ਆਰਤੀ ਪਹਿਲਵਾਨ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ, ਜਿੱਥੇ ਉਨ੍ਹਾਂ ਦਾ ਸਾਹਮਣਾ ਹਰਿਆਣਾ ਦੀ ਕਲਪਨਾ ਨਾਲ ਹੋਇਆ। ਸਖ਼ਤ ਮੁਕਾਬਲੇ ਵਿਚ ਮੱਧ ਪ੍ਰਦੇਸ਼ ਨੂੰ ਸਿਰਫ਼ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਹੰਸਾ ਬੇਨ ਦੀ ਇਸ ਉਪਲੱਬਧੀ 'ਤੇ ਵਿਧਾਇਕ ਵਿਸ਼ਾਲ ਪਟੇਲ, ਓਲੰਪੀਅਨ ਪੱਪੂ ਯਾਦਵ, ਕ੍ਰਿਪਾਸ਼ੰਕਰ ਪਟੇਲ ਅਤੇ ਹੋਰ ਲੋਕਾਂ ਨੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
IPL 2022 : ਗੁਜਰਾਤ ਟਾਈਟਨਸ ਦੇ ਖ਼ਿਤਾਬ ਜਿੱਤਣ 'ਤੇ ਹੈੱਡ ਕੋਚ ਆਸ਼ੀਸ਼ ਨਹਿਰਾ ਨੇ ਰਚ ਦਿੱਤਾ ਇਤਿਹਾਸ
NEXT STORY