ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਅੱਜ ਆਪਣਾ 50ਵਾਂ ਜਨਮ ਦਿਨ ਮਨਾ ਰਹੇ ਹਨ। ਕੋਲਕਾਤਾ ਦੇ ਬੇਹਾਲਾ ’ਚ 8 ਜੁਲਾਈ 1972 ਨੂੰ ਜਨਮੇ ਗਗੁਲੀ ਨੇ ਬਹੁਤ ਸਾਰੇ ਰਿਕਾਰਡ ਆਪਣੇ ਨਾਂ ਕੀਤੇ ਹਨ। ਪਰ ਇਸ ਖ਼ਾਸ ਮੌਕੇ ’ਤੇ ਅੱਜ ਅਸੀਂ ਤੁਹਾਨੂੰ ਗਾਂਗੁਲੀ ਦੇ ਉਨ੍ਹਾਂ ਸ਼ਾਨਦਾਰ ਰਿਕਾਰਡਸ ਬਰੇ ਦੱਸਣ ਜਾ ਰਹੇ ਹਾਂ ਜੋ ਉਨ੍ਹਾਂ ਨੂੰ ਬਣਾਉਂਦੇ ਹਨ ਬੇਹੱਦ ਖਾਸ। ਆਓ ਜਾਣਦੇ ਹਾਂ ਇਨ੍ਹਾਂ ਰਿਕਾਰਡਸ ਬਾਰੇ-
ਸੌਰਵ ਗਾਂਗੁਲੀ ਇਕਲੌਤੇ ਖਿਡਾਰੀ ਹਨ ਜਿਨ੍ਹਾਂ ਨੇ ਦੋ-ਪੱਖੀ ਵਨ-ਡੇ ਸੀਰੀਜ਼ ’ਚ 200 ਤੋਂ ਜ਼ਿਆਦਾ ਦੌੜਾਂ ਤੇ 15 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਉਨ੍ਹਾਂ ਤੋਂ ਇਲਾਵਾ ਕੋਈ ਵੀ ਇਹ ਰਿਕਾਰਡ ਨਹੀਂ ਬਣਾ ਸਕਿਆ ਹੈ। ਗਾਂਗੁਲੀ ਨੇ ਪਾਕਿਸਤਾਨ ਦੇ ਖ਼ਿਲਾਫ਼ 1997 ’ਚ 222 ਤੇ 15 ਵਿਕਟਾਂ ਲੈ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ।
ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਨੂੰ ਖੇਡ ਮੈਦਾਨ 'ਚ ਸ਼ਰੇਆਮ ਗੋਲੀ ਮਾਰ ਕੀਤਾ ਕਤਲ, ਦੇਖੋ ਵੀਡੀਓ
ਗਾਂਗੁਲੀ ਵਿਸ਼ਵ ਕ੍ਰਿਕਟ ’ਚ ਦੂਜੇ ਅਜਿਹੇ ਕ੍ਰਿਕਟਰ ਹਨ ਜਿਨ੍ਹਾਂ ਨੇ ਲਗਾਤਾਰ ਤਿੰਨ ਆਈ. ਸੀ. ਸੀ. ਵਰਲਡ ਕੱਪ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਜਗ੍ਹਾ ਬਣਾਈ। ਦਾਦਾ ਦੀ ਕਪਤਾਨੀ ’ਚ ਭਾਰਤ ਨੇ 2000 ਚੈਂਪੀਅਨਜ਼ ਟਰਾਫ਼ੀ, 2002 ਚੈਂਪੀਅਨਜ਼ ਟਰਾਫ਼ੀ ਤੇ 2003 ਵਰਲਡ ਕੱਪ ਦੇ ਫ਼ਾਈਨਲ ’ਚ ਜਗ੍ਹਾ ਬਣਾਈ ਸੀ। ਇਸ ਤੋਂ ਪਹਿਲਾਂ ਵਿੰਡੀਜ਼ ਕਪਤਾਨ ਕਲਾਈਵ ਲਾਇਡ ਨੇ ਲਗਾਤਾਰ ਤਿੰਨ ਵਾਰ 1975 ਵਰਲਡ ਕੱਪ, 1979 ਵਰਲਡ ਕੱਪ ਤੇ 1983 ਵਰਲਡ ਕੱਪ ’ਚ ਟੀਮ ਨੂੰ ਫ਼ਾਈਨਲ ’ਚ ਪਹੁੰਚਾਇਆ ਸੀ।
ਗਾਂਗੁਲੀ ਵਨ-ਡੇ ਕ੍ਰਿਕਟ ’ਚ ਲਗਾਤਾਰ ਚਾਰ ਸਾਲ 1300 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਇਕਮਾਤਰ ਕ੍ਰਿਕਟਰ ਹਨ। ਗਾਂਗੁਲੀ ਨੇ 1997 ਤੋਂ 2000 ਵਿਚਾਲੇ ਕੁਲ ਚਾਰ ਵਾਰ ਵਨ-ਡੇ ’ਚ 1300 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਜਦਕਿ ਕੋਈ ਹੋਰ ਖਿਡਾਰੀ ਲਗਾਤਾਰ ਦੋ ਵਾਰ ਵੀ ਅਜਿਹਾ ਨਹੀਂ ਕਰ ਸਕਿਆ ਹੈ।
1997 - 1338 ਦੌੜਾਂ
1998 - 1328 ਦੌੜਾਂ
1999 - 1767 ਦੌੜਾਂ
2000 - 1579 ਦੌੜਾਂ
ਇਹ ਵੀ ਪੜ੍ਹੋ : ਭਾਰਤ ਨੇ ਸ਼੍ਰੀਲੰਕਾ ਨੂੰ ਕੀਤਾ ਕਲੀਨ ਸਵੀਪ, ਤੀਜਾ ਤੇ ਆਖ਼ਰੀ ਵਨ-ਡੇ ਮੈਚ ਜਿੱਤਿਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨੇ ਸ਼੍ਰੀਲੰਕਾ ਨੂੰ ਕੀਤਾ ਕਲੀਨ ਸਵੀਪ, ਤੀਜਾ ਤੇ ਆਖ਼ਰੀ ਵਨ-ਡੇ ਮੈਚ ਜਿੱਤਿਆ
NEXT STORY