ਸਪੋਰਟਸ ਡੈਸਕ- ਕਪਤਾਨ ਹਰਮਨਪ੍ਰੀਤ ਕੌਰ ਤੇ ਪੂਜਾ ਵਸਤ੍ਰਾਕਰ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਮਹਿਲਾ ਟੀਮ ਨੇ ਵੀਰਵਾਰ ਨੂੰ ਤੀਜੇ ਤੇ ਆਖ਼ਰੀ ਵਨ ਡੇ ਵਿਚ ਸ਼੍ਰੀਲੰਕਾ ਨੂੰ 39 ਦੌੜਾਂ ਨਾਲ ਹਰਾ ਕੇ ਉਸ ਨੂੰ ਕਲੀਨ ਸਵੀਪ ਕੀਤਾ। ਹਰਮਨਪ੍ਰੀਤ (75 ਦੌੜਾਂ ਤੇ ਇਕ ਵਿਕਟ) ਤੇ ਵਸਤ੍ਰਾਕਰ (ਅਜੇਤੂ 56 ਦੌੜਾਂ ਤੇ ਦੋ ਵਿਕਟਾਂ) ਨੇ ਸੱਤਵੀਂ ਵਿਕਟ ਲਈ 97 ਦੌੜਾਂ ਦੀ ਸਾਂਝੇਦਾਰੀ ਨਿਭਾ ਕੇ ਟੀਮ ਨੂੰ ਸੰਭਾਲਿਆ ਤੇ ਨੌਂ ਵਿਕਟਾਂ 'ਤੇ 255 ਦੌੜਾਂ ਦਾ ਸਕੋਰ ਖੜ੍ਹਾ ਕਰਨ ਵਿਚ ਮਦਦ ਕੀਤੀ। ਫਿਰ ਗੇਂਦਬਾਜ਼ਾਂ ਨੇ ਮੇਜ਼ਬਾਨ ਟੀਮ ਨੂੰ 47.3 ਓਵਰਾਂ ਵਿਚ 216 ਦੌੜਾਂ 'ਤੇ ਸਮੇਟ ਦਿੱਤਾ।
ਇਹ ਵੀ ਪੜ੍ਹੋ : ENG vs IND 1st T20i : ਭਾਰਤ ਨੇ ਇੰਗਲੈਂਡ ਨੂੰ 50 ਦੌੜਾਂ ਨਾਲ ਹਰਾਇਆ
ਇਸ ਵਿਚ ਹਰਮਨਪ੍ਰੀਤ ਤੇ ਵਸਤ੍ਰਾਕਰ ਦੋਵਾਂ ਨੇ ਅਹਿਮ ਵਿਕਟਾਂ ਲਈਆਂ। ਇਸ ਸੀਰੀਜ਼ ਵਿਚ ਜਿੱਤ ਨਾਲ ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਖ਼ਿਲਾਫ਼ ਲਗਾਤਾਰ ਚੌਥੀ ਦੁਵੱਲੀ ਸੀਰੀਜ਼ ਆਪਣੇ ਨਾਂ ਕੀਤੀ। ਮਹਿਲਾ ਟੀਮ ਨੇ ਇਸ ਤੋਂ ਪਹਿਲਾਂ 2013, 2015 ਤੇ 2018 ਵਿਚ ਵੀ ਵਨ ਡੇ ਸੀਰੀਜ਼ ਜਿੱਤੀ ਸੀ। ਮੈਚ ਤੇ ਟੂਰਨਾਮੈਂਟ ਵਿਚ ਸਰਬੋਤਮ ਪ੍ਰਦਰਸ਼ਨ ਕਰਨ ਲਈ ਹਰਮਨਪ੍ਰੀਤ ਕੌਰ ਨੂੰ ਪਲੇਅਰ ਆਫ ਦ ਮੈਚ ਤੇ ਪਲੇਅਰ ਆਫ ਦ ਸੀਰੀਜ਼ ਐਲਾਨਿਆ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ENG vs IND 1st T20i : ਭਾਰਤ ਨੇ ਇੰਗਲੈਂਡ ਨੂੰ 50 ਦੌੜਾਂ ਨਾਲ ਹਰਾਇਆ
NEXT STORY