ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਲੰਬੀ ਡੇਟਿੰਗ ਦੇ ਬਾਅਦ ਆਖ਼ਰਕਾਰ 11 ਦਸੰਬਰ 2017 'ਚ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਵਿਆਹ ਕੀਤਾ ਸੀ। ਹੁਣ ਵਿਰਾਟ ਕੋਹਲੀ ਨੇ ਖ਼ੁਦ ਇਕ ਇੰਟਰਵਿਊ 'ਚ ਉਸ ਘਟਨਾ ਦਾ ਜ਼ਿਕਰ ਕੀਤਾ ਹੈ ਜਦੋਂ ਉਹ ਅਨੁਸ਼ਕਾ ਨੂੰ ਪਹਿਲੀ ਵਾਰ ਦੇਖ ਕੇ ਨਰਵਸ ਹੋ ਗਏ ਸਨ। ਕੋਹਲੀ ਨੇ ਕਿਹਾ ਕਿ ਅਨੁਸ਼ਕਾ ਕਿਉਂਕਿ ਅਦਾਕਾਰੀ 'ਚ ਖ਼ੁਦ ਨੂੰ ਸਾਬਤ ਕਰ ਚੁੱਕਾ ਸੀ। ਇਸ ਲਈ ਐਡ ਫੋਟੋਸ਼ੂਟ ਦੇ ਦੌਰਾਨ ਉਸ ਦੇ ਸਾਹਮਣੇ ਕਾਨਫੀਡੈਂਟ ਦਿਸਣ ਲਈ ਮੈਂ ਅਨੁਸ਼ਕਾ ਦੇ ਸੈਂਡਲ 'ਤੇ ਕੁਮੈਂਟ ਕਰ ਦਿੱਤਾ। ਇਹ ਚੰਗਾ ਕੁਮੈਂਟ ਨਹੀਂ ਸੀ। ਬਹੁਤ ਖ਼ਰਾਬ ਜੋਕ ਕਿਹਾ ਕਿਉਂਕਿ ਮੈਂ ਨਰਵਸ ਸੀ।
ਇਹ ਵੀ ਪੜ੍ਹੋ : ICC ਨੂੰ ਅਜੇ ਵੀ ਕ੍ਰਿਕਟ ਨੂੰ ਓਲੰਪਿਕ 2028 'ਚ ਸ਼ਾਮਲ ਕੀਤੇ ਜਾਣ ਦੀ ਉਮੀਦ
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਪਹਿਲੀ ਮੁਲਾਕਾਤ
ਕੋਹਲੀ ਨੇ ਅਮਰੀਕੀ ਟੈਲੀਵਿਜ਼ਨ ਸਪੋਰਟਸ ਰਿਪਰੋਟ ਦੇ ਨਾਲ ਗੱਲਬਾਤ ਦੇ ਦੌਰਾਨ ਅਨੁਸ਼ਕਾ ਨਾਲ ਆਪਣੀ ਮੁਲਾਕਾਤ ਦੇ ਬਾਰੇ 'ਚ ਕਿਹਾ- ਮੈਂ ਉਨ੍ਹਾਂ ਨਾਲ ਸ਼ੈਂਪੂ ਦੇ ਐਡ ਸ਼ੂਟ 'ਤੇ ਮਿਲਣ ਵਾਲਾ ਸੀ। ਮੈਨੇਜਰ ਨੇ ਜਦੋਂ ਮੈਨੂੰ ਦੱਸਿਆ ਕਿ ਮੇਰਾ ਐਡ ਸ਼ੂਟ ਅਨੁਸ਼ਕਾ ਨਾਲ ਹੈ ਤਾਂ ਮੈਂ ਥੋੜ੍ਹਾ ਨਵਰਸ ਹੋ ਗਿਆ। ਮੈਂ ਇਸ ਲਈ ਨਰਵਸ ਸੀ ਕਿਉਂਕਿ ਅਨੁਸ਼ਕਾ ਬਤੌਰ ਅਦਾਕਾਰਾ ਖ਼ੁਦ ਨੂੰ ਸਾਬਤ ਕਰ ਚੁੱਕੀ ਸੀ। ਮੈਂ ਆਪਣੀ ਨਰਵਸਨੈਸ ਨੂੰ ਖ਼ਤਮ ਕਰਨ ਲਈ ਇਕ ਜੋਕ ਦਾ ਸਹਾਰਾ ਲਿਆ।
ਵਿਰਾਟ ਨੇ ਪਹਿਲੀ ਵਾਰ ਅਨੁਸ਼ਕਾ ਨੂੰ ਇਹ ਕਿਹਾ
ਦਰਅਸਲ, ਅਨੁਸ਼ਕਾ ਦਾ ਕੱਦ ਚੰਗਾ ਹੈ। ਮੇਰਾ ਨਾਰਮਲ ਹੈ। ਇਸ ਲਈ ਮੈਨੂੰ ਦੱਸਿਆ ਗਿਆ ਅਨੁਸ਼ਕਾ ਹੀਲ ਨਹੀਂ ਪਾਏਗੀ। ਪਰ ਜਦੋਂ ਅਨੁਸ਼ਕਾ ਆਈ ਤਾਂ ਮੇਰਾ ਕਦ ਉਸ ਤੋਂ ਜ਼ਿਆਦਾ ਸੀ। ਮੈਂ ਅਨੁਸ਼ਕਾ ਨੂੰ ਕਿਹਾ- ਕੀ ਤੁਸੀਂ ਇਸ ਤੋਂ ਵੱਡੀ ਹੀਲ ਨਹੀਂ ਪਹਿਨ ਸਕਦੀ। ਕੋਹਲੀ ਨੇ ਕਿਹਾ ਕਿ ਇਸ ਜੋਕ ਨੇ ਸਾਡੇ ਦਰਮਿਆਨ ਕੋਲਡ ਆਈਸ ਨੂੰ ਖ਼ਤਮ ਕਰ ਦਿੱਤਾ ਕਿਉਂਕਿ ਅਨੁਸ਼ਕਾ ਪ੍ਰੋਫੈਸ਼ਨਲ ਸੀ। ਇਸ ਲਈ ਉਨ੍ਹਾਂ ਨੇ ਇਸ 'ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਉਹ ਪੂਰੇ ਐਡ ਦੇ ਦੌਰਾਨ ਪੂਰੇ ਆਤਮਵਿਸ਼ਵਾਸ ਨਾਲ ਭਰੀ ਦਿੱਸੀ। ਇਹੋ ਚੀਜ਼ਾਂ ਮੈਨੂੰ ਉਸ ਦੇ ਹੋਰ ਕਰੀਬ ਲੈ ਗਈਆਂ।
ਇਹ ਵੀ ਪੜ੍ਹੋ : BCCI ਨੇ ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਅਲਟੀਮੇਟਮ, ਪ੍ਰਦਰਸ਼ਨ ਕਰੋ ਨਹੀਂ ਤਾਂ ਟੀਮ 'ਚੋਂ ਜਾਓ ਬਾਹਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ICC ਨੂੰ ਅਜੇ ਵੀ ਕ੍ਰਿਕਟ ਨੂੰ ਓਲੰਪਿਕ 2028 'ਚ ਸ਼ਾਮਲ ਕੀਤੇ ਜਾਣ ਦੀ ਉਮੀਦ
NEXT STORY