ਨਵੀਂ ਦਿੱਲੀ— ਨਿਊਜ਼ੀਲੈਂਡ ਦੇ ਦਿੱਗਜ ਬੱਲੇਬਾਜ਼ ਕੇਨ ਵਿਲੀਅਮਸਨ ਨੇ ਕਿਹਾ ਹੈ ਕਿ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਦੀ ਕਿਸੇ ਵੀ ਤਰ੍ਹਾਂ ਮਦਦ ਕਰਨ 'ਚ ਖੁਸ਼ੀ ਹੋਵੇਗੀ।
ਵਿਲੀਅਮਸਨ ਨੇ ਕਿਹਾ, 'ਉਹ (ਗਿੱਲ) ਇਕ ਮਹਾਨ ਖਿਡਾਰੀ ਹੈ ਅਤੇ ਉਸ ਦਾ ਕ੍ਰਿਕਟ ਮਨ ਚੰਗਾ ਹੈ। ਮੈਂ ਯਕੀਨੀ ਤੌਰ 'ਤੇ ਉਸ ਨੂੰ ਇਸ ਰਾਹ 'ਤੇ ਅੱਗੇ ਵਧਣ ਅਤੇ ਆਪਣੇ ਫੈਸਲੇ ਲੈਣ ਲਈ ਉਤਸ਼ਾਹਿਤ ਕਰਾਂਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰੇਗਾ।
ਹਾਰਦਿਕ ਪੰਡਯਾ ਦੇ ਮੁੰਬਈ ਇੰਡੀਅਨਜ਼ ਨਾਲ ਜੁੜਨ ਤੋਂ ਬਾਅਦ ਗਿੱਲ (24) ਨੂੰ ਗੁਜਰਾਤ ਟਾਈਟਨਸ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ। ਆਈ. ਪੀ. ਐਲ. ਵਿੱਚ ਕਪਤਾਨੀ ਕਰਨਾ ਉਸ ਲਈ ਇੱਕ ਨਵਾਂ ਤਜਰਬਾ ਹੋਵੇਗਾ ਪਰ ਵਿਲੀਅਮਸਨ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਲੋੜ ਪਈ ਤਾਂ ਉਹ ਗਿੱਲ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਗੇ। ਵਿਲੀਅਮਸਨ ਨੇ ਕਿਹਾ, 'ਮੈਨੂੰ ਸ਼ੁਭਮਨ ਦੀ ਕਿਸੇ ਵੀ ਤਰ੍ਹਾਂ ਨਾਲ ਮਦਦ ਕਰਨ 'ਚ ਬਹੁਤ ਖੁਸ਼ੀ ਹੋਵੇਗੀ ਅਤੇ ਸ਼ੁਭਮਨ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ।'
ਗੁਜਰਾਤ ਟਾਈਟਨਸ ਨੇ 2022 ਵਿੱਚ ਆਈ. ਪੀ. ਐਲ. ਖ਼ਿਤਾਬ ਜਿੱਤਿਆ ਸੀ ਜਦਕਿ ਇੱਕ ਸਾਲ ਬਾਅਦ ਉਪ ਜੇਤੂ ਵਜੋਂ ਸਮਾਪਤ ਕੀਤਾ ਸੀ। ਵਿਲੀਅਮਸਨ ਦਾ ਮੰਨਣਾ ਹੈ ਕਿ ਗਿੱਲ ਕੋਲ ਟੀਮ ਨੂੰ ਅੱਗੇ ਲਿਜਾਣ ਦੀ ਕਾਫੀ ਸਮਰੱਥਾ ਹੈ। ਉਸ ਨੇ ਕਿਹਾ, 'ਜਿੱਥੋਂ ਤੱਕ ਟੀਮ ਅਤੇ ਮੇਰਾ ਸਵਾਲ ਹੈ, ਮੈਂ ਆਪਣੇ ਵਿਚਾਰ ਸਾਂਝੇ ਕਰਨਾ ਪਸੰਦ ਕਰਦਾ ਹਾਂ। ਇਹ ਹੁਣ ਲੰਬਾ ਸੈਸ਼ਨ ਹੈ ਅਤੇ ਅਸੀਂ ਸਾਰੇ ਇਸ ਤੋਂ ਸਿੱਖਾਂਗੇ। ਸ਼ੁਭਮਨ ਲਈ ਇਹ ਸੱਚਮੁੱਚ ਇੱਕ ਰੋਮਾਂਚਕ ਮੌਕਾ ਹੈ ਅਤੇ ਸਾਨੂੰ ਸਾਰਿਆਂ ਨੂੰ ਆਉਣ ਵਾਲੀਆਂ ਚੁਣੌਤੀਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।
IPL 2024 : ਬੈਂਗਲੁਰੂ ਖਿਲਾਫ ਜਿੱਤ ਨਾਲ ਆਗਾਜ਼ ਕਰਨ ਉਤਰੇਗੀ ਚੇਨਈ
NEXT STORY