ਆਬੂਧਾਬੀ– ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ, ਸ਼੍ਰੀਸੰਥ ਤੇ ਪਿਊਸ਼ ਚਾਵਲਾ ਦੇ ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਤੇ ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਨਾਲ 18 ਤੋਂ 30 ਨਵੰਬਰ ਤੱਕ ਇੱਥੇ ਜਾਯਦ ਕ੍ਰਿਕਟ ਸਟੇਡੀਅਮ ਵਿਚ ਹੋਣ ਵਾਲੇ ਆਬੂਧਾਬੀ ਟੀ-10 ਕ੍ਰਿਕਟ ਟੂਰਨਾਮੈਂਟ ਵਿਚ ਖੇਡਣ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਟੂਰਨਾਮੈਂਟ ਵਿਚ ਇਸ ਵਾਰ ਕੁੱਲ 8 ਟੀਮਾਂ ਹਿੱਸਾ ਲੈਣਗੀਆਂ, ਜਿਸ ਵਿਚ 5 ਨਵੀਆਂ ਟੀਮਾਂ ਚੁਣੌਤੀ ਪੇਸ਼ ਕਰਨਗੀਆਂ।
ਪ੍ਰਸ਼ਾਂਤ ਸਿੰਘ ਏਸ਼ੀਆਈ ਟੂਰਨਾਮੈਂਟ ’ਚ ਭਾਰਤੀ ਰਗਬੀ ਸੈਵਨਸ ਟੀਮ ਦੀ ਕਰੇਗਾ ਅਗਵਾਈ
NEXT STORY