ਨਵੀਂ ਦਿੱਲੀ : ਦਿੱਗਜ ਆਫ ਸਪਿਨਰ ਹਰਭਜਨ ਸਿੰਘ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਉਹ ਕਈ ਵਾਰ ਆਪਣੇ ਟਵੀਟ ਲਈ ਵੀ ਸੁਰਖੀਆਂ ਵਿਚ ਰਹਿੰਦੇ ਹਨ। ਹੁਣ ਉਨ੍ਹਾਂ ਨੇ ਕੋਵਿਡ-19 ਦੇ ਮੁਸ਼ਕਲ ਦੌਰ ਵਿਚ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ
ਭੱਜੀ ਨੇ ਵੀਰਵਾਰ ਨੂੰ ਟਵੀਟ ਕੀਤਾ, ‘ਜੀਵਨ ਜਿੰਨਾ ਸਾਦਾ ਹੋਵੇਗਾ, ਤਣਾਅ ਓਨਾ ਹੀ ਅੱਧਾ ਹੋਵੇਗਾ, ਯੋਗ ਕਰੋ ਜਾਂ ਨਾ ਕਰੋ ਪਰ ਜ਼ਰੂਰਤ ਪੈਣ ’ਤੇ ਇਕ-ਦੂਜੇ ਦਾ ਸਹਿਯੋਗ ਜ਼ਰੂਰ ਕਰੋ।’ ਹਰਭਜਨ ਦੇ ਇਸ ਟਵੀਟ ਨੂੰ ਲੈ ਕੇ ਉਨ੍ਹਾਂ ਦੀ ਕਾਫ਼ੀ ਤਾਰੀਫ਼ ਵੀ ਹੋ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਸਮੇਤ 6 ਦੇਸ਼ਾਂ ਨੂੰ ਦਿੱਤੀ ਰਾਹਤ, ਵਾਧੂ ਟੈਕਸ ਕੀਤਾ ਮੁਅੱਤਲ
ਭਰਤ ਸਾਹਨੀ ਨਾਮ ਦੇ ਇਕ ਯੂਜ਼ਰ ਨੇ ਇਸ ’ਤੇ ਕੁਮੈਂਟ ਕਰਦੇ ਹੋਏ ਲਿਖਿਆ, ‘ਇਸ ਦੁਨੀਆ ਦੀ ਚਕਾਚੌਂਧ ਵਿਚ ਲੋਕ ਇਕ-ਦੂਜੇ ਦੀ ਮਦਦ ਕਰਨਾ ਹੀ ਭੁੱਲ ਗਏ ਹਨ।’ ਇਕ ਹੋਰ ਨੇ ਲਿਖਿਆ, ‘ਯੋਗ ਵੀ ਕਰੋ ਅਤੇ ਇਕ-ਦੂਜੇ ਦਾ ਸਾਥ ਦਿਓ।’
ਇਹ ਵੀ ਪੜ੍ਹੋ: ਸਾਵਧਾਨ! AC ਟੈਕਸੀ ’ਚ ਸਫ਼ਰ ਕਰਨ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ 300 ਫ਼ੀਸਦੀ ਜ਼ਿਆਦਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੰਡੋਲੀ ਜੇਲ ਪਹੁੰਚਾਇਆ ਗਿਆ ਪਹਿਲਵਾਨ ਸੁਸ਼ੀਲ, ਬੈਰਕ ’ਚ ਟਹਿਲਦੇ ਅਤੇ ਕਰਵਟਾਂ ਬਦਲਦੇ ਲੰਘੀ ਰਾਤ
NEXT STORY