ਮੁੰਬਈ: ਭਾਰਤੀ ਦਿੱਗਜ ਖਿਡਾਰੀ ਹਰਭਜਨ ਸਿੰਘ ਦੂਜੀ ਵਾਰ ਪਿਤਾ ਬਣਨ ਜਾ ਰਿਹਾ ਹੈ। ਪਤਨੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਗੀਤਾ ਬਸਰਾ ਬੇਬੀ ਬੰਪ ਨਾਲ ਵੇਖੀ ਗਈ। ਹਰਭਜਨ ਅਤੇ ਗੀਤਾ ਜੁਲਾਈ ਵਿੱਚ ਦੂਜੇ ਬੱਚੇ ਦੇ ਮਾਤਾ ਪਿਤਾ ਬਣਨਗੇ।

ਇਸ ਜੋੜੀ ਦੀ ਇਕ ਪੰਜ ਸਾਲ ਦੀ ਧੀ ਹਿਨਾਯਾ ਵੀ ਹੈ। ਪਿਛਲੇ ਦਿਨੀਂ ਗੀਤਾ ਬਸਰਾ ਦਾ ਬੇਬੀ ਸ਼ਾਵਰ ਸੇਲੀਬ੍ਰੇਸ਼ਨ ਕੀਤਾ ਗਿਆ ਸੀ।

ਗੀਤਾ ਅਤੇ ਹਰਭਜਨ ਸਿੰਘ ਧੀ ਹਿਨਾਯਾ ਨਾਲ ਨਜ਼ਰ ਆਏ ਸਨ। ਇਸ ਦੌਰਾਨ ਗੀਤਾ ਸਲੇਟੀ ਰੰਗ ਦੇ ਇਕ ਵਨਪੀਸ 'ਚ ਦਿਖਾਈ ਦਿੱਤੀ, ਜਦਕਿ ਹਰਭਜਨ ਸਿੰਘ ਨੀਲੇ ਰੰਗ ਦੀ ਟੀ-ਸ਼ਰਟ ਵਿੱਚ ਸਨ। ਜੋੜੇ ਨੇ ਮਾਰਚ ਵਿੱਚ ਆਪਣੇ ਦੂਜੇ ਬੱਚੇ ਦੀ ਖੁਸ਼ਖਬਰੀ ਦਿੱਤੀ ਸੀ। ਗੀਤਾ ਆਉਣ ਵਾਲੇ ਦਿਨਾਂ ਵਿਚ ਕਿਸੇ ਵੀ ਸਮੇਂ ਆਪਣੇ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ।

ਹਰਭਜਨ ਅਤੇ ਗੀਤਾ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਵਾਂ ਨੇ 29 ਅਕਤੂਬਰ 2015 ਨੂੰ ਇੱਕ ਦੂਜੇ ਨੂੰ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਸੀ।

ਹਰਭਜਨ ਨੂੰ ਆਪਣੇ ਅਗਲੇ ਬੱਚੇ ਨਾਲ ਬਿਤਾਉਣ ਲਈ ਕੁਝ ਸਮਾਂ ਮਿਲੇਗਾ। ਇਸ ਤੋਂ ਬਾਅਦ ਉਹ ਆਈ.ਪੀ.ਐੱਲ 2021 ਦੇ ਦੂਜੇ ਪੜਾਅ ਵਿੱਚ ਰੁੱਝ ਜਾਣਗੇ। ਹਰਭਜਨ ਸਿੰਘ ਕੋਲਕਾਤਾ ਨਾਈਟ ਰਾਈਡਰਜ਼ ਦੀ ਅਗਵਾਈ ਕਰਨਗੇ।

ਗੋਲਡਮਨੀ ਏਸ਼ੀਅਨ ਰੈਪਿਡ : ਅਨੀਸ਼ ਗਿਰੀ ਖ਼ਿਲਾਫ਼ ਵਿਦਿਤ ਗੁਜਰਾਤੀ ਕਰਨਗੇ ਮੁਹਿੰਮ ਦੀ ਸ਼ੁਰੂਆਤ
NEXT STORY