ਨਵੀਂ ਦਿੱਲੀ— ਚੈਂਪੀਅਨ ਚੈੱਸ ਟੂਰ ਦੇ ਸਤਵੇਂ ਗੇੜ ਗੋਲਡਮਨੀ ਏਸ਼ੀਅਨ ਰੈਪਿਡ ’ਚ ਹੋਣ ਵਾਲੇ ਮੁਕਾਬਲਿਆਂ ਦੀ ਪੇਅਰਿੰਗ ਜਾਰੀ ਕਰ ਦਿੱਤੀ ਗਈ ਹੈ। ਪ੍ਰਤੀਯੋਗਿਤਾ ’ਚ ਭਾਰਤ ਦੇ ਚੋਟੀ ਦੇ ਖਿਡਾਰੀ ਵਿਦਿਤ ਗੁਜਰਾਤੀ ਆਪਣੇ ਖ਼ਾਸ ਵਿਰੋਧੀ ਮੁਕਾਬਲੇਬਾਜ਼ ਨੀਦਰਲੈਂਡ ਦੇ ਅਨੀਸ਼ ਗਿਰੀ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪਹਿਲੇ ਦਿਨ ਕੁਲ 5 ਰਾਊਂਡ ਖੇਡੇ ਜਾਣੇ ਹਨ। ਅਨੀਸ਼ ਦੇ ਬਾਅਦ ਵਿਦਿਤ ਨੂੰ ਪੋਲੈਂਡ ਦੇ ਜਾਨ ਡੁਡਾ, ਰੂਸ ਦੇ ਡੇਨੀਅਲ ਡੁਬੋਵ, ਰੂਸ ਦੇ ਆਰਟੇਮਿਵ ਬਲਾਦਿਸਲਾਵ ਤੇ ਹਮਵਤਨ ਅਧਿਬਨ ਭਾਸਕਰਨ ਦਾ ਸਾਹਮਣਾ ਕਰਨਾ ਹੋਵੇਗਾ। ਵਿਦਿਤ ਇਸ ਤੋਂ ਪਹਿਲਾਂ ਅਜੇ ਤਕ ਚੈਂਪੀਅਨਸ ਟੂਰ ਦੇ ਪਲੇਅ ਆਫ਼ ’ਚ ਜਗ੍ਹਾ ਨਹੀਂ ਬਣਾ ਸਕੇ ਹਨ।
ਪਹਿਲੀ ਵਾਰ ਖੇਡ ਰਹੇ ਹੋਰ ਭਾਰਤੀ ਖਿਡਾਰੀਆਂ ’ਚ ਸਭ ਤੋਂ ਯੁਵਾ 14 ਸਾਲਾਂ ਡੀ. ਗੁਕੇਸ਼ ਨਾਲ ਡੇਨੀਅਲ ਡੋਬੋਵ, ਆਰਟੇਮਿਵ ਬਲਾਦਿਸਲਾਵ, ਅਧਿਬਨ ਭਾਸਕਰਨ, ਚੀਨ ਦੇ ਡਿੰਗ ਲੀਰੇਨ ਤੇ ਯੂ. ਐੱਸ. ਏ. ਦੇ ਲੇਵੋਨ ਆਰੋਨੀਅਨ ਪਹਿਲੇ ਦਿਨ ਖੇਡਣਗੇ।
ਇੰਡੀਅਨ ਕੁਆਲੀਫ਼ਾਇਰ ਜਿੱਤਣ ਵਾਲੇ ਅਰਜੁਨ ਐਰੀਗਾਸੀ ਨਾਲ ਜਾਨ ਡੁਡਾ, ਡੋਬੋਵ, ਆਰਟੇਮਿਵ, ਅਧਿਬਨ ਤੇ ਡਿੰਗ ਦੀ ਟੱਕਰ ਹੋਵੇਗੀ।
ਅਧਿਬਨ ਭਾਸਕਰਨ ਪਹਿਲੇ ਦਿਨ ਦੀ ਸ਼ੁਰੂਆਤ ਲੇਵੋਨ ਆਰੋਨੀਅਨ ਤੇ ਡਿੰਗ ਲੀਰੇਨ ਦੇ ਖ਼ਿਲਾਫ਼ ਕਰਨਗੇ ਫਿਰ ਉਨ੍ਹਾਂ ਦਾ ਸਾਹਮਣਾ ਹਮਵਤਨ ਭਾਰਤੀ ਵਿਦਿਤ, ਅਰਜੁਨ ਤੇ ਗੁਕੇਸ਼ ਨਾਲ ਹੋਵੇਗਾ।
ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਯੁਵਾ ਫੀਡੇ ਦੇ ਅਲੀਰੇਜ਼ਾ ਫ਼ਿਰੌਜ਼ਾ ਖਿਲਾਫ਼ ਪਹਿਲੇ ਦਿਨ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪ੍ਰਤੀਯੋਗਿਤਾ 26 ਜੂਨ ਤੋਂ ਸ਼ੁਰੂ ਹੋਵੇਗੀ ਤੇ 28 ਜੂਨ ਤਕ ਹਰ ਦਿਨ 5 ਰਾਊਂਡ ਰੌਬਿਨ ਮੁਕਾਬਲੇ ਖੇਡੇ ਜਾਣਗੇ ਤੇ ਇਸ ਤੋਂ ਬਾਅਦ 4 ਜੁਲਾਈ ਤਕ ਪਲੇਆਫ਼ ਦੇ ਮੁਕਾਬਲੇ ਹੋਣਗੇ।
ਸਾਨੀਆ ਤੇ ਮਾਟੇਕ ਸੈਂਡਸ ਦੀ ਜੋੜੀ ਵਾਈਕਿੰਗ ਕੌਮਾਂਤਰੀ ਟੂਰਨਾਮੈਂਟ ਤੋਂ ਬਾਹਰ
NEXT STORY