ਸਪੋਰਟਸ ਡੈਸਕ : ਮੈਦਾਨ ’ਚ ਆਪਣੀ ਰਫਤਾਰ ਨਾਲ ਤਮਗਾ ਜਿੱਤਣ ਵਾਲੀ ਫਰਾਟਾ ਦੌੜਾਕ ਹਰਿਤਾ ਭਦਰਾ ਦੇ ਪੈਰਾਂ ’ਚ ਹੀ ਨਹੀਂ, ਹੱਥਾਂ ’ਚ ਵੀ ਹੁਨਰ ਹੈ ਜਿਹੜਾ ਉਸ ਵੱਲੋਂ ਬਣਾਏ ਗਏ ਗਹਿਣਿਆਂ ਦੀ ਖੂਬਸੂਰਤੀ ’ਚ ਨਜ਼ਰ ਆਉਂਦਾ ਹੈ।
ਆਪਣੀਆਂ ਪਹਿਲੀਆਂ ਏਸ਼ੀਆਈ ਖੇਡਾਂ ’ਚ 200 ਮੀਟਰ ਦਾ ਕਾਂਸੀ ਤਮਗਾ ਜਿੱਤਣ ਵਾਲੀ ਹਰਿਤਾ ਆਪਣੇ ਬ੍ਰਾਂਡ ‘ਦਾਗੀਨਾ’ ਲਈ ਜਲਦੀ ਹੀ ਨਵੇਂ ਈਅਰਰਿੰਗ ਡਿਜ਼ਾਈਨ ਕਰਨ ਵਾਲੀ ਹੈ ਜੋ ਇਸ ਤਮਗੇ ਨੂੰ ਸਮਰਪਿਤ ਹੋਣਗੇ। 23 ਸਾਲ ਦੀ ਇਸ ਖਿਡਾਰਨ ਨੇ ਕਿਹਾ, ‘‘ਮੈਂ ਜ਼ਰੂਰ ਅਜਿਹਾ ਕੁਝ ਡਿਜ਼ਾਈਨ ਕਰਾਂਗੀ ਜੋ ਇਸ ਤਮਗੇ ਨੂੰ ਸਮਰਪਿਤ ਹੋਵੇਗਾ। ਸ਼ਾਇਦ ਇਕ ਈਅਰਰਿੰਗ ਜਾਂ ਕੁਝ ਅਜਿਹਾ ਜਿਸ ਦੀ ਪ੍ਰੇਰਣਾ ਜਾਪਾਨ ਤੋਂ ਮਿਲੀ ਹੋਵੇ।’’
ਹਰਿਤਾ ਏਸ਼ੀਆਈ ਖੇਡਾਂ ਲਈ ਸ਼ੁਰੂਆਤ ’ਚ ਭਾਰਤੀ ਐਥਲੈਟਿਕਸ ਟੀਮ ਦਾ ਹਿੱਸਾ ਨਹੀਂ ਸੀ ਪਰ ਭਾਰਤੀ ਓਲੰਪਿਕ ਸੰਘ ਨੇ ਐਨ ਮੌਕੇ ’ਤੇ ਸਥਾਨਕ ਪ੍ਰਬੰਧਕਾਂ ਨੂੰ ਬੇਨਤੀ ਕਰ ਕੇ ਉਸ ਨੂੰ ਸ਼ਾਮਲ ਕੀਤਾ। ਉਸ ਨੂੰ ਅਤੇ 5 ਹੋਰ ਖਿਡਾਰੀਆਂ ਨੂੰ ਖੇਡ ਮੰਤਰਾਲੇ ਤੋਂ 2 ਸਤੰਬਰ ਨੂੰ ਮਨਜ਼ੂਰੀ ਮਿਲੀ। ਉਸ ਨੇ 200 ਮੀਟਰ ਫਾਈਨਲ ’ਚ 23.20 ਸੈਕੰਡ ਦਾ ਸਮਾਂ ਕੱਢ ਕੇ ਕਾਂਸੀ ਤਮਗਾ ਜਿੱਤਿਆ। ਇਹ ਉਸ ਦੀ ਪਹਿਲੀ ਅੰਤਰਰਾਸ਼ਟਰੀ ਰੇਸ ਸੀ। ਮੁੰਬਈ ਦੀ ਰਹਿਣ ਵਾਲੀ ਹਰਿਤਾ ਬ੍ਰਿਟੇਨ ’ਚ ਲੋਬੋਰੋ ਯੂਨੀਵਰਸਿਟੀ ਤੋਂ ਖੇਡ ਵਿਗਿਆਨ, ਕੋਚਿੰਗ ਅਤੇ ਸਰੀਰਕ ਸਿੱਖਿਆ ’ਚ ਬੀ. ਐੱਸ. ਸੀ. ਵੀ ਕਰ ਰਹੀ ਹੈ।
RAPL ਗਰੁੱਪ ਨੇ ਖਰੀਦੀ ਰਾਜਸਥਾਨ ਰੇਂਜਰਸ ਟੀਮ, ਸਾਨੀਆ ਮਿਰਜ਼ਾ ਬਣੀ ਬ੍ਰਾਂਡ ਅੰਬੈਸਡਰ
NEXT STORY