ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਮਹਿਲਾ ਵਰਲਡ ਕੱਪ ਦਾ ਆਗਾਜ਼ ਅੱਜ ਤੋਂ ਆਸਟਰੇਲੀਆ 'ਚ ਹੋ ਰਿਹਾ ਹੈ। ਭਾਰਤ ਦਾ ਪਹਿਲਾ ਮੈਚ ਆਸਟਰੇਲੀਆ ਦੇ ਨਾਲ ਹੋਵੇਗਾ ਅਤੇ ਇਸ ਦੇ ਲਈ ਭਾਰਤੀ ਮਹਿਲਾ ਟੀਮ ਨੇ ਕਮਰ ਕਸ ਲਈ ਹੈ।
ਆਸਟਰੇਲੀਆ ਖਿਲਾਫ ਵੱਡੇ ਮੈਚ ਤੋਂ ਇਕ ਦਿਨ ਪਹਿਲਾਂ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਕਈ ਵਾਰ ਪ੍ਰੈਸ਼ਰ ਗੇਮ ਹੁੰਦਾ ਹੈ ਅਤੇ ਟੈਂਸ਼ਨ ਹੁੰਦੀ ਹੈ ਤਾਂ ਖ਼ੁਦ ਨੂੰ ਰਿਲੈਕਸ ਰੱਖਣ ਲਈ ਡ੍ਰੈਸਿੰਗ ਰੂਮ 'ਚ ਅਸੀਂ ਪੰਜਾਬੀ ਗੀਤ ਸੁਣਦੇ ਹਾਂ। ਟੀਮ 'ਚ ਸਾਰਿਆਂ ਨੂੰ ਪੰਜਾਬੀ ਗੀਤ ਚੰਗੇ ਲਗਦੇ ਹਨ ਅਤੇ ਇਸ ਦੌਰਾਨ ਕਈ ਪੰਜਾਬੀ ਗੀਤ ਸੁਣੇ ਜਾਂਦੇ ਹਨ ਪਰ ਹਰ ਗੀਤ ਦਾ ਨਾਂ ਨਹੀਂ ਲੈ ਸਕਾਂਗੀ। ਇਨ੍ਹਾਂ ਗੀਤਾਂ ਨਾਲ ਟੀਮ ਦਾ ਮਾਹੌਲ ਚੰਗਾ ਰਹਿੰਦਾ ਹੈ ਅਤੇ ਟੀਮ ਦੇ ਖਿਡਾਰੀ ਵੀ ਇਨ੍ਹਾਂ ਪਲਾਂ ਦਾ ਕਾਫੀ ਆਨੰਦ ਮਾਣਦੇ ਹਨ ਅਤੇ ਉਮੀਦ ਕਰਦੀ ਹਾਂ ਕਿ ਸਾਡੀ ਟੀਮ ਇਸ ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਕਰੇ।
ਸ਼ਰਤ ਕਮਲ ਪੁਰਸ਼ ਅਤੇ ਮਿਕਸਡ ਡਬਲਜ਼ ਮੁਕਾਬਲੇ ਦੇ ਕੁਆਰਟਰ ਫਾਈਨਲ 'ਚ
NEXT STORY