ਸਪੋਰਟਸ ਡੈਸਕ— ਭਾਰਤ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਨੇ ਵੀਰਵਾਰ ਨੂੰ ਆਈ. ਟੀ. ਟੀ. ਐੱਫ. ਵਿਸ਼ਵ ਟੂਰ ਹੰਗਰੀ ਓਪਨ ਦੇ ਪੁਰਸ਼ ਡਬਲਜ਼ ਅਤੇ ਮਿਕਸਡ ਡਬਲਜ਼ ਮੁਕਾਬਲੇ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜੇਤੂ ਨੇ ਮਨਿਕਾ ਬਤਰਾ ਦੇ ਨਾਲ ਮਿਲ ਕੇ ਐਡਮ ਜੁਡੀ ਅਤੇ ਜਾਂਦਰਾ ਪਰਗੇਲ ਦੀ ਜੋੜੀ 'ਤੇ 11-8, 9-11, 6-11, 11-9, 11-7 ਨਾਲ ਜਿੱਤ ਹਾਸਲ ਕੀਤੀ। ਬਾਅਦ 'ਚ ਸ਼ਰਤ ਕਮਲ ਨੇ ਜੀ ਸਾਥੀਆਨ ਦੇ ਨਾਲ ਜੋੜੀ ਬਣਾ ਕੇ ਪੁਰਸ਼ ਡਬਲਜ਼ 'ਚ ਜਾਪਾਨ ਦੇ ਉਭਰਦੇ ਸਿਤਾਰੇ ਸ਼ੁਨਸੁਕੇ ਤੋਗਾਮੀ ਅਤੇ ਯੁਕੀਆ ਉਦਾ ਨੂੰ 11-6, 11-8, 8-11, 9-11, 11-9 ਨਾਲ ਹਰਾਇਆ। ਹਰਮੀਤ ਦੇਸਾਈ ਅਤੇ ਮਾਨਵ ਠੱਕਰ ਨੂੰ ਹਾਲਾਂਕਿ ਹਾਂਗਕਾਂਗ ਦੇ ਹਾਂਗ ਸਿਊ ਲਾਮ ਅਤੇ ਨਾਮ ਪਾਕ ਐਨਜੀ ਦੀ ਜੋੜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
IND vs NZ 1st Test : ਨਿਊਜ਼ੀਲੈਂਡ ਨੇ ਵੇਲਿੰਗਟਨ ਟੈਸਟ 'ਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ
NEXT STORY