ਅਹਿਮਦਾਬਾਦ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਟੀਮ 'ਚ ਬਦਲਾਅ ਕਰਦੇ ਹੋਏ ਹਰਪ੍ਰੀਤ ਬਰਾੜ ਨੂੰ ਮੌਕਾ ਦਿੱਤਾ। ਬਰਾੜ ਨੇ ਵੀ ਇਸ ਮੌਕੇ ਨੂੰ ਨਹੀਂ ਗੁਆਇਆ ਤੇ ਕਪਤਾਨ ਦੀਆਂ ਉਮੀਦਾਂ 'ਤੇ ਖਰੇ ਉਤਰੇ। ਹਰਪ੍ਰੀਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਰਾਹੁਲ ਦਾ ਵਧੀਆ ਸਾਥ ਦਿੱਤਾ ਅਤੇ 17 ਗੇਂਦਾਂ 'ਤੇ 2 ਛੱਕੇ ਤੇ ਇਕ ਚੌਕੇ ਦੀ ਮਦਦ ਨਾਲ 25 ਦੌੜਾਂ ਬਣਾਈਆਂ ਪਰ ਗੇਂਦਬਾਜ਼ੀ 'ਚ ਹਰਪ੍ਰੀਤ ਨੇ ਵਿਰਾਟ ਕੋਹਲੀ, ਮੈਕਸਵੈੱਲ ਤੇ ਡਿਵਿਲੀਅਰਸ ਨੂੰ ਆਊਟ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਗੇਂਦਬਾਜ਼ੀ ਕਰਨ ਦੇ ਲਈ ਆਏ ਹਰਪ੍ਰੀਤ ਬਰਾੜ ਨੇ ਸਭ ਤੋਂ ਪਹਿਲਾਂ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣੀ ਗੇਂਦ ਦਾ ਸ਼ਿਕਾਰ ਬਣਾਇਆ ਤੇ 35 ਦੌੜਾਂ 'ਤੇ ਪਵੇਲੀਅਨ ਭੇਜਿਆ। ਅਗਲੀ ਹੀ ਗੇਂਦ 'ਤੇ ਉਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਮੈਕਸਵੈੱਲ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਹਰਪ੍ਰੀਤ ਨੇ ਡਿਵਿਲੀਅਰਸ ਨੂੰ 3 ਦੌੜਾਂ 'ਤੇ ਆਊਟ ਕਰ ਟੀਮ ਦੀ ਮੈਚ 'ਚ ਜਿੱਤ ਦੀ ਨੀਂਹ ਰੱਖੀ। ਇਸ ਮੈਚ 'ਚ ਉਨ੍ਹਾਂ ਨੇ ਆਪਣੇ ਰਿਕਾਰਡ ਵੀ ਕਾਇਮ ਕਰ ਲਿਆ ਹੈ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਭਰੋਸਾ ਦਿਵਾਓ ਤਾਂ ਚਮਤਕਾਰ ਕਰ ਸਕਦੈ ਪ੍ਰਿਥਵੀ ਸ਼ਾਹ : ਪੰਤ
ਆਈ. ਪੀ. ਐੱਲ. ਮੈਚ 'ਚ ਪੰਜਾਬ ਦੇ ਲਈ 25 ਦੌੜਾਂ + 3 ਵਿਕਟਾਂ ਹਾਸਲ ਕਰਨ ਵਾਲੇ ਖਿਡਾਰੀ
ਯੁਵਰਾਜ ਸਿੰਘ (2009)
ਪਾਲ ਵਾਲਥਾਟੀ (2011)
ਮਾਰਕਸ ਸਟੋਇੰਸ (2016)
ਅਕਸ਼ਰ ਪਟੇਲ (2017)
ਹਰਪ੍ਰੀਤ ਬਰਾੜ (2021)
ਇਹ ਖ਼ਬਰ ਪੜ੍ਹੋ- PBKS v RCB : ਪੂਰਨ ਚੌਥੀ ਵਾਰ '0' 'ਤੇ ਆਊਟ, ਬਣਾਇਆ ਇਹ ਅਜੀਬ ਰਿਕਾਰਡ
25+ ਦੌੜਾਂ, 3+ਵਿਕਟਾਂ ਤੇ ਇਕ ਮਿਡਨ ਓਵਰ ਆਈ. ਪੀ. ਐੱਲ. ਮੈਚ 'ਚ ਅਜਿਹਾ ਕਰਨ ਵਾਲੇ ਖਿਡਾਰੀ
ਰਵਿੰਦਰ ਜਡੇਜਾ ਬਨਾਮ ਬੈਂਗਲੁਰੂ (62 ਦੌੜਾਂ, ਓਵਰ 4-1-13-3)
ਹਰਪ੍ਰੀਤ ਬਰਾੜ ਬਨਾਮ ਬੈਂਗਲੁਰੂ (25 ਦੌੜਾਂ, ਓਵਰ 4-1-19-3)
ਹਰਪ੍ਰੀਤ ਬਰਾੜ ਨੇ ਬੈਂਗਲੁਰੂ ਵਿਰੁੱਧ ਆਪਣੇ 4 ਓਵਰਾਂ 'ਚ 19 ਦੌੜਾਂ 'ਤੇ 3 ਵੱਡੇ ਝਟਕੇ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਮਿਡਨ ਓਵਰ ਵੀ ਸੁੱਟਿਆ। ਫੀਲਡਿੰਗ ਦੌਰਾਨ ਹਰਪ੍ਰੀਤ ਨੇ ਇਕ ਕੈਚ ਵੀ ਫੜਿਆ ਤੇ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਮੈਚ 'ਚ ਪੰਜਾਬ ਦੀ ਟੀਮ ਨੇ ਬੈਂਗਲੁਰੂ ਨੂੰ 34 ਦੌੜਾਂ ਨਾਲ ਹਰਾਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਸ਼ਵਿਨ ਦੀ ਪਤਨੀ ਨੇ ਕੀਤਾ ਖੁਲਾਸਾ, ਘਰ ਦੇ 10 ਮੈਂਬਰਾਂ ਦੀ ਰਿਪੋਰਟ ਆਈ ਸੀ ਕੋਰੋਨਾ ਪਾਜ਼ੇਟਿਵ
NEXT STORY