ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਰ ਲੀਗ (ਆਈ. ਸੀ. ਸੀ.) 2021 ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਖੇਡਣ ਵਾਲੇ ਹਰਸ਼ਲ ਪਟੇਲ ਟੂਰਨਾਮੈਂਟ ਦੇ ਮੁਲਤਵੀ ਹੋਣ ਤਕ ਸਭ ਤੋਂ ਜ਼ਿਆਦਾ ਵਿਕਟਾਂ (17) ਨਾਲ ਪਰਪਲ ਕੈਪ ਆਪਣੇ ਕੋਲ ਰੱਖੀ ਸੀ। ਖਿਡਾਰੀਆਂ ’ਚ ਬਾਇਓ ਬਬਲ ਦੇ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਨਾਲ ਇਸ ਲੀਗ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਦਿੱਲੀ ਕੈਪੀਟਲਸ ਤੋਂ ਆਰ. ਸੀ. ਬੀ. ’ਚ ਆਏ ਹਰਸ਼ਲ ਨੇ ਹਾਲ ਹੀ ’ਚ ਇੰਡੀਆ ਟੀਮ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਉਮੀਦ ਹੈ ਕਿ ਉਹ ਭਵਿੱਖ ’ਚ ਆਰ. ਸੀ. ਬੀ. ਖ਼ਿਲਾਫ਼ ਨਹੀਂ ਖੇਡੇਗਾ।
ਇਸ ਸਾਲ ਦੀ ਸ਼ੁਰੂਆਤ ’ਚ ਆਰ. ਸੀ. ਬੀ. ’ਚ ਟ੍ਰੇਡ ਕੀਤੇ ਜਾਣ ਤੋਂ ਬਾਅਦ ਹਰਸ਼ਲ ਨੂੰ ਕੋਹਲੀ ਤੋਂ ਇਕ ਸੰਦੇਸ਼ ਵੀ ਮਿਲਿਆ ਸੀ, ਜਿਸ ’ਚ ਲਿਖਿਆ ਸੀ, ‘‘ਤੁਹਾਡਾ ਸਵਾਗਤ ਹੈ, ਤੁਸੀਂ ਇਥੇ ਖੇਡਣ ਜਾ ਰਹੇ ਹੋ। ਗੱਲਬਾਤ ਦੌਰਾਨ ਉਨ੍ਹਾਂ ਕਿਹਾ, ਕੋਈ ਵੀ ਚੰਗਾ ਨੇਤਾ ਉਦਾਹਰਣ ਪੇਸ਼ ਕਰਦਾ ਹੈ। ਉਹ ਪਹਿਲਾਂ ਮਿਸਾਲ ਕਾਇਮ ਕਰਦਾ ਹੈ ਤੇ ਫਿਰ ਉਸ ਨੂੰ ਪੇਸ਼ ਕਰਦਾ ਹੈ। ਵਿਰਾਟ ਦੇ ਬਾਰੇ ’ਚ ਇਕ ਸ਼ਲਾਘਾਯੋਗ ਗੱਲ ਇਹ ਹੈ ਕਿ ਉਹ ਤੁਹਾਨੂੰ ਕੁਝ ਕਰਨ ਲਈ ਨਹੀਂ ਕਹਿੰਦਾ। ਉਹ ਉਦਾਹਰਣ ਰਾਹੀਂ ਅਗਵਾਈ ਕਰਦਾ ਹੈ। ਫਿੱਟਨੈੱਸ ਦੇ ਮਾਮਲੇ ’ਚ ਵੀ ਉਹ ਆਪਣੇ ਹੁਨਰ ਤੋਂ ਇਲਾਵਾ ਸ਼ਾਇਕ ਦੁਨੀਆ ’ਚ ਸਰਵਸ੍ਰੇਸ਼ਠ ਹਨ। ਉਹ ਹਮੇਸ਼ਾ ਲਈ ਦੇਖੇ ਜਾਣ ਵਾਲੇ ਹਨ।
ਇਸ 30 ਸਾਲਾ ਖਿਡਾਰੀ ਨੇ ਕੋਹਲੀ ਦੀ ਊਰਜਾ ਤੇ ਉਨ੍ਹਾਂ ਦੇ ਮੈਦਾਨ ’ਤੇ ਜਸ਼ਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਆਮ ਤੌਰ ’ਤੇ ਆਪਣੀਆਂ ਵਿਕਟਾਂ ਦੇ ਜਸ਼ਨ ਨੂੰ ਇੰਨੇ ਜਨੂੰਨ ਨਾਲ ਨਹੀਂ ਮਨਾਉਂਦਾ । ਵਿਰਾਟ ਇਸ ਨੂੰ ਕਵਰ ਕਰ ਲੈਂਦੇ ਹਨ। ਇਹ ਉਨ੍ਹਾਂ ਦਾ ਜਨੂੰਨ ਹੈ। ਮੈਦਾਨ ’ਤੇ ਉਨ੍ਹਾਂ ਦੀ ਭਾਈਵਾਲੀ ਤੇ ਉਨ੍ਹਾਂ ਦੀ ਊਰਜਾ ਅਸਾਧਾਰਣ ਹੈ। ਟੀਮ ’ਚ ਜੇ ਤੁਸੀਂ ਆਪਣੇ ਸਾਥੀ ਦੀ ਸਫਲਤਾ ਦਾ ਮਜ਼ਾ ਲੈਂਦੇ ਹੋ, ਤਾਂ ਤੁਹਾਡਾ ਪੱਖ ਆਖਿਰ ’ਚ ਇਕਜੁੱਟ ਇਕਾਈ ਦੇ ਰੂਪ ’ਚ ਖੇਡਦਾ ਹੈ। ਹਰਸ਼ਨ ਨੇ ਕਿਹਾ ਜਦੋਂ ਮੈਂ ਮੁੰਬਈ ਇੰਡੀਅਨਜ਼ ਖ਼ਿਲਾਫ ਆਪਣੀ ਪਹਿਲੀ ਗੇਂਦ ਨੋ ਬਾਲ ਸੁੱਟੀ ਤਾਂ ਵਿਰਾਟ ਨੇ ਮੈਨੂੰ ਸਿਰਫ ਲੰਬਾਈ ’ਤੇ ਧਿਆਨ ਦੇਣ ਨੂੰ ਕਿਹਾ। ਕੋਈ ਹੋਰ ਗੱਲਬਾਤ ਨਹੀਂ ਸੀ। ਜਦੋਂ ਬਹੁਤ ਜ਼ਿਆਦਾ ਰੌਲਾ ਹੁੰਦਾ ਹੈ ਤਾ ਤੁਹਾਨੂੰ ਸਿਰਫ ਸਾਧਾਰਨ ਪ੍ਰਤੀਕਿਰਿਆ ਦੀ ਲੋੜ ਹੁੰਦੀ ਹੈ ਤੇ ਹੋਰ ਸਾਰੀਆਂ ਚੀਜ਼ਾਂ ਧੁੰਦਲੀਆਂ ਹੋ ਜਾਂਦੀਆਂ ਹਨ।
ਹਰਸ਼ਲ ਨੇ ਆਪਣੀ ‘ਡ੍ਰੀਮ ਵਿਕਟ’ ’ਤੇ ਵੀ ਗੱਲ ਕੀਤੀ ਤੇ ਕੁਝ ਸਾਲ ਪਹਿਲਾਂ ਸਚਿਨ ਤੇਂਦੁਲਕਰ ਤੇ ਮਹਿੰਦਰ ਸਿੰਘ ਧੋਨੀ ਨੂੰ ਆਊਟ ਕਰਨ ਵਾਲੇ ਲਮਹਿਆਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, ਮੈਂ ਪਹਿਲਾਂ ਹੀ ਆਪਣੀ ਡ੍ਰੀਮ ਵਿਕਟ ਲੈ ਚੁੱਕਾ ਹਾਂ। ਮੈਂ 2011 ’ਚ ਸਚਿਨ ਤੇਂਦੁਲਕਰ ਨੂੰ ਆਊਟ ਕੀਤਾ ਸੀ। ਮੈਂ ਧੋਨੀ ਨੂੰ ਦੋ ਤੇ ਕੋਹਲੀ ਨੂੰ ਇਕ ਵਾਰ ਆਊਟ ਕੀਤਾ ਹੈ। ਇਹ ਸਾਰੀਆਂ ਮੇਰੀਆਂ ਡ੍ਰੀਮ ਵਿਕਟਾਂ ਹਨ। ਉਨ੍ਹਾਂ ਆਖਿਰ ’ਚ ਕਿਹਾ, ਮੈਨੂੰ ਉਮੀਦ ਹੈ ਕਿ ਮੈਂ ਭਵਿੱਖ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਕਦੀ ਨਹੀਂ ਖੇਡਾਂਗਾ ਪਰ ਜੇ ਅਜਿਹਾ ਹੁੰਦਾ ਹੈ ਤਾਂ ਮੈਂ ਏ. ਬੀ. ਡਿਵਲੀਅਰਸ ਦੀ ਵਿਕਟ ਲੈਣਾ ਪਸੰਦ ਕਰਾਂਗਾ।
ਕੁਲਦੀਪ ’ਤੇ ਲੱਗੇ ਘਰ ’ਚ ਕੋਰੋਨਾ ਵੈਕਸੀਨ ਲਗਵਾਉਣ ਦੇ ਦੋਸ਼, ਮੈਜਿਸਟ੍ਰੇਟ ਦੀ ਰਿਪੋਰਟ ਨਾਲ ਸਾਹਮਣੇ ਆਈ ਸੱਚਾਈ
NEXT STORY