ਚੇਨਈ- ਰਾਇਲ ਚੈਲੰਜਰਜ਼ ਬੈਂਗਲੁਰੂ ਵਲੋਂ ਖੇਡਦੇ ਹੋਏ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ ਮੁੰਬਈ ਇੰਡੀਅਨਜ਼ ਵਿਰੁੱਧ 5 ਖਿਡਾਰੀਆਂ ਨੂੰ ਆਊਟ ਕਰ ਸਭ ਨੂੰ ਹੈਰਾਨ ਕਰ ਦਿੱਤਾ। ਸਿਰਫ 20 ਲੱਖ ਰੁਪਏ 'ਚ ਬੈਂਗਲੁਰੂ ਵਲੋਂ ਖਰੀਦੇ ਗਏ ਹਰਸ਼ਲ ਨੇ ਮੁੰਬਈ ਦੇ ਮਜ਼ਬੂਤ ਮੱਧਕ੍ਰਮ ਨੂੰ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਨੇ ਇਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਕੈਰੋਨ ਪੋਲਾਰਡ, ਕਰੁਣਾਲ ਪੰਡਯਾ ਤੇ ਮਾਰਕੋ ਜੇਨਸਨ ਦੇ ਵਿਕਟ ਹਾਸਲ ਕੀਤੇ।
ਇਹ ਖ਼ਬਰ ਪੜ੍ਹੋ- MI v RCB : ਬੈਂਗਲੁਰੂ ਨੇ ਉਦਘਾਟਨੀ ਮੈਚ 'ਚ ਖੋਲ੍ਹਿਆ ਜਿੱਤ ਦਾ ਖਾਤਾ, ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ
ਗੁਜਰਾਤ 'ਚ ਜੰਮੇ ਹਰਸ਼ਲ ਪਟੇਲ ਅਜਿਹੇ ਪਹਿਲੇ ਗੇਂਦਬਾਜ਼ ਵੀ ਬਣ ਗਏ ਹਨ, ਜਿਨ੍ਹਾਂ ਨੇ ਮੁੰਬਈ ਵਿਰੁੱਧ ਪੰਜ ਵਿਕਟਾਂ ਹਾਸਲ ਕੀਤੀਆਂ ਹਨ। ਆਈ. ਪੀ. ਐੱਲ. ਦੇ 14ਵੇਂ ਸੀਜ਼ਨ 'ਚ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਸੀ ਕਿ ਕੋਈ ਵਿਰੋਧੀ ਗੇਂਦਬਾਜ਼ ਮੁੰਬਈ ਦੇ ਪੰਜ ਜਾਂ ਉਸ ਤੋਂ ਜ਼ਿਆਦਾ ਬੱਲੇਬਾਜ਼ਾਂ ਨੂੰ ਆਊਟ ਕੀਤਾ। ਹਰਸ਼ਲ ਨੇ ਪੰਜ ਵਿਕਟਾਂ ਲੈਣ ਦੇ ਨਾਲ ਹੀ ਆਈ. ਪੀ. ਐੱਲ. 'ਚ ਹੁਣ ਆਪਣੀਆਂ 50 ਵਿਕਟਾਂ ਵੀ ਪੂਰੀਆਂ ਕਰ ਲਈਆਂ ਹਨ।
ਆਈ. ਪੀ. ਐੱਲ. - ਮੈਚ 49, 128 ਦੌੜਾਂ, 51 ਵਿਕਟ, ਇਕੋਨਮੀ 8.71
ਇਹ ਖ਼ਬਰ ਪੜ੍ਹੋ- ਪਾਕਿ ਵਿਰੁੱਧ ਘਰੇਲੂ ਟੀ20 ਸੀਰੀਜ਼ 'ਚੋਂ ਬਾਹਰ ਹੋਇਆ ਦੱ. ਅਫਰੀਕਾ ਦਾ ਵਨ ਡੇ ਕਪਤਾਨ
ਹਰਿਆਣਾ ਵਲੋਂ ਖੇਡਦੇ ਹੋਏ ਫਸਟ ਕਲਾਸ ਕ੍ਰਿਕਟ
2011 'ਚ ਹਰਿਆਣਾ ਵਲੋਂ ਖੇਡਦੇ ਹੋਏ ਹਰਸ਼ਲ਼ ਨੇ ਫਸਟ ਸ਼੍ਰੇਣੀ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਇਸ ਸੀਜ਼ਨ ਦੇ ਸੱਤ ਮੈਚਾਂ 'ਚ 28 ਵਿਕਟਾਂ ਆਪਣੇ ਨਾਂ ਕੀਤੀਆਂ ਸਨ। 2012 ਤੋਂ ਲੈ ਕੇ 2017 ਤੱਕ ਹਰਸ਼ਲ ਆਰ. ਸੀ. ਬੀ. ਦੇ ਨਾਲ ਹੀ ਰਹੇ। 2018 ਐਡੀਸ਼ਨ 'ਚ ਉਹ ਦਿੱਲੀ ਦੇ ਨਾਲ ਆਏ ਪਰ ਪਿਛਲੇ ਸੀਜ਼ਨ 'ਚ ਬੈਂਗਲੁਰੂ ਨੇ ਇਕ ਵਾਰ ਫਿਰ ਤੋਂ ਉਸ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਲਿਆ। ਹਰਸ਼ਲ ਪਟੇਲ ਨੇ 2012 'ਚ ਆਈ. ਪੀ. ਐੱਲ. ਸੀਜ਼ਨ 'ਚ ਡੈਬਿਊ ਕੀਤਾ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
MI v RCB: ਵਿਰਾਟ ਦਾ ਟੀ20 'ਚ ਬਤੌਰ ਕਪਤਾਨ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਬਣੇ
NEXT STORY