ਮੁੰਬਈ— ਇੰਗਲੈਂਡ ਦੀ ਮੇਜ਼ਬਾਨੀ 'ਚ ਹੋਣ ਵਾਲੇ ਅਗਲੀ ਵਰਲਡ ਕੱਪ ਲਈ ਭਾਰਤੀ ਟੀਮ ਦੀ ਚੋਣ 15 ਅਪ੍ਰੈਲ ਨੂੰ ਹੋਣੀ ਹੈ। ਮੰਨਿਆ ਜਾ ਰਿਹਾ ਹੈ ਕਿ ਟੀਮ ਦੇ 15 ਸੰਭਾਵਿਕ ਖਿਡਾਰੀਆਂ 'ਚੋਂ ਜ਼ਿਆਦਾਤਰ ਦੀ ਜਗ੍ਹਾ ਪੱਕੀ ਹੋ ਚੁੱਕੀ ਹੈ ਪਰ ਇਸ ਵੱਡੇ ਐਲਾਨ ਤੋਂ ਪਹਿਲਾਂ 2 ਮੁੱਖ ਖਿਡਾਰੀਆਂ ਦਾ ਮਾਮਲਾ ਰੁਕਿਆ ਪਿਆ ਹੈ। ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਦੇ ਟੀ. ਵੀ. ਸ਼ੋਅ ਕਾਫ਼ੀ ਵਿਦ ਕਰਨ 'ਚ ਵਿਵਾਦਿਤ ਟਿੱਪਣੀ ਕਰ ਕੇ ਫਸੇ ਆਲਰਾਊਂਡਰ ਹਾਰਦਿਕ ਪੰਡਯਾ ਤੇ ਐੱਲ. ਰਾਹੁਲ ਦੇ ਮਾਮਲੇ ਦੀ ਸੁਣਵਾਈ ਅੱਜ (9 ਅਪ੍ਰੈਲ) ਤੋਂ ਸ਼ੁਰੂ ਹੋਣੀ ਹੈ।
ਦੋਵਾਂ ਖਿਡਾਰੀਆਂ ਨੂੰ ਜਸਟੀਸ (ਰਿਟਾਇਰਡ) ਡੀ. ਕੇ. ਜੈਨ ਤੋਂ ਭੇਜੇ ਗਏ ਨੋਟਿਸ ਮੁਤਾਬਕ, ਪੰਡਯਾ ਨੂੰ ਮੰਗਲਵਾਰ ਨੂੰ ਪੇਸ਼ ਹੋਣਾ ਹੈ ਜਦ ਕਿ ਰਾਹੁਲ ਨੂੰ ਅਗਲੇ ਦਿਨ ਬੁੱਧਵਾਰ ਨੂੰ। ਪਿਛਲੇ ਫਰਵਰੀ 'ਚ ਸੁਪਰੀਮ ਕੋਰਟ ਦੁਆਰਾ ਨਿਯੁਕਤ ਬੀ. ਸੀ. ਸੀ. ਆਈ. ਲੋਕਪਾਲ ਜੈਨ ਦਾ ਇਹ ਪਹਿਲਾ ਮਾਮਲਾ ਹੈ ਜਿਸ 'ਤੇ ਉਨ੍ਹਾਂ ਦੇ ਕੰਮਕਾਜ਼ ਸੰਭਾਲਣ ਤੋਂ ਬਾਅਦ ਸੁਣਵਾਈ ਹੋਵੇਗੀ। ਵਰਲਡ ਕੱਪ 30 ਮਈ ਤੋਂ ਸ਼ੁਰੂ ਹੋ ਰਿਹਾ ਹੈ ਜਿਸ 'ਚ ਭਾਰਤੀ ਟੀਮ ਦਾ ਪਹਿਲਾ ਮੈਚ ਸਾਊਥ ਅਫਰੀਕਾ ਦੇ ਖਿਲਾਫ 5 ਜੂਨ ਨੂੰ ਹੋਵੇਗਾਧਿਆਨ ਯੋਗ ਹੈ ਕਿ ਕਾਫ਼ੀ ਵਿਦ ਕਰਣ ਵਿਵਾਦ ਤੋਂ ਬਾਅਦ ਦੋਵਾਂ ਖਿਡਾਰੀਆਂ ਨੂੰ ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ 'ਚ 'ਚ ਛੱਡ ਕੇ ਭਾਰਤ ਪਰਤਣਾ ਪਿਆ ਸੀ। ਖਿਡਾਰੀਆਂ 'ਤੇ ਬੈਨ ਹਟਾਉਣ ਲਈ ਬੀ. ਸੀ. ਸੀ. ਆਈ ਦੇ ਕਾਰਜਕਾਰੀ ਪ੍ਰਧਾਨ ਸੀ ਕੇ ਖੰਨਾ ਨੇ ਪਹਿਲ ਕੀਤੀ ਅਤੇ ਸੀ. ਓ. ਏ ਤੋਂ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਜਾਂਚ ਪੈਡਿੰਗ ਰਹਿਣ ਤੱਕ ਬੈਨ ਹਟਾਇਆ ਜਾਣਾ ਚਾਹੀਦਾ ਹੈ।
ਇਕ ਅਸਫਲਤਾ ਦੇ ਆਧਾਰ 'ਤੇ ਰਾਏ ਬਣਾਉਣਾ ਗਲਤ ਹੈ : ਸੰਦੀਪ
NEXT STORY