ਬ੍ਰਿਸਟਲ- ਕਪਤਾਨ ਹੀਥਰ ਨਾਈਟ ਦੇ ਅਰਧ ਸੈਂਕੜੇ ਵਾਲੀ ਪਾਰੀ ਅਤੇ ਕੈਥਰੀਨ ਬ੍ਰੰਟ ਦੇ ਆਲਰਾਊਂਡ ਖੇਡ ਨਾਲ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਵੀਰਵਾਰ ਨੂੰ ਇੱਥੇ ਪਹਿਲੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਨਿਊਜ਼ੀਲੈਂਡ ਨੂੰ 30 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ ਸ਼ੁਰੂਆਤੀ ਬੜ੍ਹਤ ਹਾਸਲ ਕੀਤੀ। ਨਾਈਟ ਨੇ 107 ਗੇਂਦਾਂ 'ਤੇ 89 ਦੌੜਾਂ ਬਣਾਈਆਂ, ਜਿਸ ਵਿਚ 8 ਚੌਕੇ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਅਮਰੀਕੀ ਓਪਨ ਚੈਂਪੀਅਨ ਏਮਾ ਰਾਡੂਕਾਨੂ ਬ੍ਰਿਟੇਨ ਪਹੁੰਚੀ, ਮਾਤਾ-ਪਿਤਾ ਨੂੰ ਮਿਲੀ
ਸਲਾਮੀ ਬੱਲੇਬਾਜ਼ ਟੈਮੀ ਨੇ 44 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ਤੋਂ ਪਹਿਲਾਂ ਇੰਗਲੈਂਡ ਇਕ ਵਧੀਆ ਸਥਿਤੀ ਵਿਚ ਦਿਖ ਰਿਹਾ ਸੀ ਪਰ ਮੱਧਕ੍ਰਮ ਲੜਖੜਾਉਣ ਨਾਲ ਉਸਦਾ ਸਕੋਰ ਇਕ ਵਿਕਟ 'ਤੇ 108 ਦੌੜਾਂ ਤੋਂ ਜਲਦ ਹੀ ਪੰਜ ਵਿਕਟਾਂ 'ਤੇ 140 ਦੌੜਾਂ ਹੋ ਗਿਆ। ਬ੍ਰੰਟ (51 ਗੇਂਦਾਂ 'ਤੇ 43 ਦੌੜਾਂ) ਨੇ ਇੱਥੇ ਨਾਈਟ ਦਾ ਵਧੀਆ ਸਾਥ ਦਿੱਤਾ। ਇਨ੍ਹਾਂ ਦੋਵਾਂ ਨੇ 6ਵੇਂ ਵਿਕਟ ਦੇ ਲਈ 88 ਦੌੜਾਂ ਦੀ ਸਾਂਝੇਦਾਰੀ ਕੀਤੀ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਦੇ ਸੱਦੇ 'ਤੇ 49.3 ਓਵਰਾਂ ਵਿਚ 241 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ ਜੇਸ ਕੇਰ ਨੇ ਤਿੰਨ ਜਦਕਿ ਸੋਫੀ ਡਿਵਾਈਨ ਤੇ ਲੀ ਨੇ 2-2 ਵਿਕਟਾਂ ਹਾਸਲ ਕੀਤੀਆਂ। ਨਿਊਜ਼ੀਲੈਂਡ ਦੀ ਟੀਮ ਇਸ ਦੇ ਜਵਾਬ ਵਿਚ 46.3 ਓਵਰਾਂ 'ਚ 211 ਦੌੜਾਂ 'ਤੇ ਢੇਰ ਹੋ ਗਈ। ਐਮੀ ਸੈਟਰਲਾਈਟ ਨੇ 79 ਦੌੜਾਂ ਬਣਾਈਆਂ ਜਦਕਿ ਕਪਤਾਨ ਸੋਫੀ ਡਿਵਾਈਨ ਨੇ 34 ਦੌੜਾਂ ਯੋਗਦਾਨ ਦਿੱਤਾ।
ਇਹ ਖ਼ਬਰ ਪੜ੍ਹੋ- ਚੇਨਈ ਦੇ ਕੋਲ ਖਿਤਾਬ ਜਿੱਤਣ ਦਾ ਮੌਕਾ : ਪੀਟਰਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੀਰੀਜ਼ ਦੇ ਅਚਾਨਕ ਰੱਦ ਹੋਣ ਨਾਲ ਬਹੁਤ ਨਿਰਾਸ਼ ਹਾਂ : ਬਾਬਰ ਆਜ਼ਮ
NEXT STORY