ਸਪੋਰਟਸ ਡੈਸਕ- ਯੁਵਰਾਜ ਸਿੰਘ ਨੇ ਅਪ੍ਰੈਲ 2020 'ਚ ਭਾਰਤੀ ਓਪਨਰ ਤੇ ਆਪਣੇ ਸਾਥੀ ਰੋਹਿਤ ਸ਼ਰਮਾ ਦੇ ਨਾਲ ਲਾਈਵ ਚੈਟ ਦੇ ਦੌਰਾਨ ਮਜ਼ਾਕ 'ਚ ਆਪਣੇ ਸਾਥੀ ਯੁਵਜੇਂਦਰ ਚਾਹਲ ਤੇ ਕੁਲਦੀਪ ਯਾਦਵ ਨੂੰ ਕੁਝ ਇਤਰਾਜ਼ਯੋਗ ਸ਼ਬਦ ਕਹੇ ਸਨ। ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਅਨੁਸ਼ੂਚਿਤ ਜਾਤੀ ਵਰਗ 'ਤੇ ਇਤਰਾਜ਼ਯੋਗ ਟਿੱਪਣੀ ਦੇ ਦੋਸ਼ 'ਚ ਯੁਵਰਾਜ ਸਿੰਘ ਖ਼ਿਲਾਫ਼ ਐੱਫ. ਆਈ. ਆਰ. (ਫਰਸਟ ਇਨਫਾਰਮੇਸ਼ਨ ਰਿਪੋਰਟ) ਹੋਈ ਸੀ। ਇਸ ਮਾਮਲੇ 'ਚ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਕ੍ਰਿਕਟਰ ਨੂੰ ਪੁਲਸ ਦੇ ਸਾਹਮਣੇ ਪੇਸ ਹੋਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : RCB ਬਨਾਮ SRH ਮੈਚ ਦੇ ਬਾਅਦ ਪੁਆਇੰਟ ਟੇਬਲ, ਆਰੇਂਜ ਤੇ ਪਰਪਲ ਕੈਪ ਲਿਸਟ 'ਤੇ ਪਾਓ ਇਕ ਨਜ਼ਰ
ਬੁੱਧਵਾਰ 6 ਅਕਤੂਬਰ ਨੂੰ ਇਸ ਮਾਮਲੇ 'ਤੇ ਸੁਣਵਾਈ ਦੇ ਦੌਰਾਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਯੁਵਰਾਜ ਪੁਲਸ ਦੇ ਸਾਹਮਣੇ ਆਤਮਸਮਰਪਣ ਕਰਨ। ਪੁਲਸ ਜੇਕਰ ਗ੍ਰਿਫ਼ਤਾਰ ਕਰਦੀ ਹੈ ਤਾਂ ਜਾਂਚ ਅਧਿਕਾਰੀ ਆਪਣੀ ਸੰਤੁਸ਼ਟੀ 'ਤੇ ਜ਼ਮਾਨਤ ਦੇਣ। ਪੁਲਸ ਨੇ ਦੱਸਿਆ ਕਿ ਯੁਵਰਾਜ ਵੀਡੀਓ ਕਾਨਫਰੈਂਸਿੰਗ ਰਾਹੀਂ ਜਾਂਚ 'ਚ ਸ਼ਾਮਲ ਹੋ ਚੁੱਕੇ ਹਨ ਤੇ ਵੀਡੀਓ 'ਚ ਇਸਤੇਮਾਲ ਫ਼ੋਨ ਵੀ ਪੁਲਸ ਨੂੰ ਸੌਂਪ ਚੁੱਕੇ ਹਨ।
ਇਹ ਵੀ ਪੜ੍ਹੋ : ਮਨੂ ਭਾਕਰ, ਰਿਦਮ ਤੇ ਨਾਮਿਆ ਦੀ ਤਿੱਕੜੀ ਨੇ ਸੋਨ ਤਮਗੇ ’ਤੇ ਲਾਇਆ ‘ਨਿਸ਼ਾਨਾ’
ਜ਼ਿਕਰਯੋਗ ਹੈ ਕਿ ਇਸ ਮਾਮਲੇ 'ਤੇ ਯੁਵਰਾਜ ਸਿੰਘ ਨੇ ਕਿਹਾ ਸੀ ਕਿ ਉਹ ਸ਼ਬਦ ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ 'ਚ ਕਿਸੇ ਦੇ ਵਿਆਹ 'ਚ ਨੱਚਣ 'ਤੇ ਟਿੱਪਣੀ ਦੇ ਤੌਰ 'ਤੇ ਕਹੇ ਸਨ। ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਢਾਹ ਲਾਉਣਾ ਨਹੀਂ ਸੀ। ਹਰਿਆਣਾ ਪੁਲਸ ਨੇ ਇਕ ਸਰਵੇ 'ਚ ਪਾਇਆ ਸੀ ਕਿ ਯੁਵਰਾਜ ਵੱਲੋਂ ਇਸਤੇਮਾਲ ਕੀਤਾ ਗਿਆ ਸ਼ਬਦ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਅਪਮਾਨਜਨਕ ਸ਼ਬਦ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਨੂ ਭਾਕਰ, ਰਿਦਮ ਤੇ ਨਾਮਿਆ ਦੀ ਤਿੱਕੜੀ ਨੇ ਸੋਨ ਤਮਗੇ ’ਤੇ ਲਾਇਆ ‘ਨਿਸ਼ਾਨਾ’
NEXT STORY