ਨਵੀਂ ਦਿੱਲੀ— ਆਈ. ਏ. ਏ. ਐੱਫ. ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਹਾਸਲ ਕਰਨ ਤੋਂ ਬਾਅਦ ਹਿਮਾ ਦਾਸ ਨੂੰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵਧਾਈ ਦਿੱਤੀ ਹੈ। ਕੋਹਲੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਹਿਮਾ ਨੂੰ ਵਧਾਈ ਦਿੰਦੇ ਹੋਏ ਲਿਖਿਆ 'ਹਿਮਾ ਦਾਸ ਦੀ ਉੁਪਲੱਬਧੀ ਬਹੁਤ ਹੀ ਖਾਸ ਹੈ। ਵਿਸ਼ਵ ਅੰਡਰ-20 ਚੈਂਪੀਅਨਸ਼ਿਪ 'ਚ 400 ਮੀਟਰ ਸਪਰਿੰਟ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ। ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ।
ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਵੀ. ਵੀ. ਐੱਸ. ਲਸ਼ਮਣ ਨੇ ਵੀ ਹਿਮਾ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਲਿਖਿਆ ਸਪੀਡ, ਗ੍ਰਿਟ ਤੇ ਖੇਡ ਦੇ ਪ੍ਰਤੀ ਭਾਵਨਾ। ਵਧਾਈ ਹੋ, ਹਿਮਾ ਦਾਸ ਨੇ ਸ਼ਾਨਦਾਰ ਸੋਨ ਤਮਗਾ ਜਿੱਤਿਆ। ਭਾਰਤੀ ਐਥਲੈਟਿਕਸ ਲਈ ਇਕ ਇਤਿਹਾਸਕ ਦਿਨ।
ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵੀ ਹਿਮਾ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ। ਰੋਹਿਤ ਨੇ ਲਿਖਿਆ ਆਪਣੇ ਦੇਸ਼ ਲਈ ਸੋਨ ਤਮਗਾ ਜਿੱਤਣ ਲਈ ਹਿਮਾ ਦਾਸ ਨੇ ਜੀ ਤੋੜ ਮਿਹਨਤ ਕੀਤੀ। ਕੋਈ ਵੀ ਸ਼ਬਦ ਇਸ ਨੂੰ ਬਿਆਨ ਨਹੀਂ ਕਰ ਸਕਦਾ ਕਿ ਇਹ ਸ਼ਾਨਦਾਰ ਕਾਮਯਾਬੀ ਹੈ।
ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਦੇ 400 ਮੀਟਰ ਈਵੈਂਟ ਵਿਚ 51.46 ਸੈਂਕਿੰਡ ਵਿਚ ਦੌੜ ਪੂਰੀ ਕਰ ਕੇ ਭਾਰਤ ਨੂੰ ਇਤਿਹਾਸਕ ਸੋਨ ਤਮਗਾ ਦਿਵਾਉਣ ਵਾਲੀ ਹਿਮਾ ਦਾਸ ਇੰਟਰ-ਡਿਸਟ੍ਰਿਕਟ ਤਕ ਸਸਤੇ ਬੂਟਾਂ 'ਚ ਹੀ ਦੌੜ ਲਾਉਂਦੀ ਰਹੀ। ਉਸ ਦੀ ਜ਼ਿੰਦਗੀ ਉਦੋਂ ਬਦਲੀ, ਜਦੋਂ ਡਾਇਰੈਕਟੋਰੇਟ ਸਪੋਰਟਸ ਦੇ ਕੋਚ ਨਿਪੁਨ ਦਾਸ ਨੇ ਉਸ ਨੂੰ ਇੰਟਰ ਡਿਸਟ੍ਰਿਕਟ ਐਥਲੈਟਿਕਸ ਮੀਟ ਵਿਚ ਦੇਖਿਆ। ਇਸ ਮੀਟ ਵਿਚ ਹਿਮਾ ਨੇ 100 ਤੇ 200 ਮੀਟਰ 'ਚ ਸੋਨ ਤਮਗਾ ਜਿੱਤਿਆ ਸੀ।
ਭਾਰਤ-ਏ ਨੇ ਵਿੰਡੀਜ਼-ਏ ਨੂੰ 5 ਵਿਕਟਾਂ ਨਾਲ ਹਰਾਇਆ
NEXT STORY