ਸਲਾਲਾਹ : ਮਨਿੰਦਰ ਸਿੰਘ ਅਤੇ ਮੁਹੰਮਦ ਰਾਹੀਲ ਦੇ ਕ੍ਰਮਵਾਰ ਚਾਰ ਅਤੇ ਤਿੰਨ ਗੋਲਾਂ ਦੀ ਬਦੌਲਤ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਹਾਕੀ 5 ਵਿਸ਼ਵ ਕੱਪ ਕੁਆਲੀਫਾਇਰ ਦੇ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ 15-1 ਨਾਲ ਹਰਾਇਆ। ਮਨਿੰਦਰ ਨੇ 10ਵੇਂ, 18ਵੇਂ, 28ਵੇਂ ਅਤੇ 30ਵੇਂ ਮਿੰਟ ਵਿੱਚ ਗੋਲ ਕੀਤੇ। ਜਦਕਿ ਰਾਹੀਲ ਨੇ ਦੂਜੇ, 15ਵੇਂ ਅਤੇ 24ਵੇਂ ਮਿੰਟ ਵਿੱਚ ਗੋਲ ਕੀਤੇ।
ਸੁਖਵਿੰਦਰ (13ਵੇਂ ਅਤੇ 22ਵੇਂ), ਗੁਰਜੋਤ ਸਿੰਘ (13ਵੇਂ ਅਤੇ 23ਵੇਂ), ਪਵਨ ਰਾਜਭਰ (19ਵੇਂ ਅਤੇ 26ਵੇਂ) ਮਿੰਟ ਗੋਲ ਕੀਤੇ। ਮਨਦੀਪ ਮੋਰ ਨੇ ਅੱਠਵੇਂ ਮਿੰਟ ਅਤੇ ਦਿਪਸਨ ਟਿਰਕੀ ਨੇ ਨੌਵੇਂ ਮਿੰਟ ਵਿੱਚ ਗੋਲ ਕੀਤੇ। ਬੰਗਲਾਦੇਸ਼ ਲਈ ਇੱਕੋ ਇੱਕ ਗੋਲ ਸਾਵਨ ਸਰੋਵਰ ਨੇ ਦੂਜੇ ਮਿੰਟ ਵਿੱਚ ਕੀਤਾ।
ਭਾਰਤ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਪਵਨ ਵਿਰੋਧੀ ਦਾਇਰੇ ਵਿੱਚ ਦਾਖਲ ਹੋ ਗਿਆ ਪਰ ਬੰਗਲਾਦੇਸ਼ ਨੇ ਉਸ ਨੂੰ ਗੋਲ ਨਹੀਂ ਕਰਨ ਦਿੱਤਾ। ਜਵਾਬੀ ਹਮਲੇ ਵਿੱਚ ਬੰਗਲਾਦੇਸ਼ ਲਈ ਸਰੋਵਰ ਨੇ ਗੋਲ ਕੀਤਾ। ਇਸ ਤੋਂ ਬਾਅਦ ਅੱਠਵੇਂ ਮਿੰਟ ਵਿੱਚ ਭਾਰਤੀ ਕਪਤਾਨ ਮਨਦੀਪ ਨੇ ਗੋਲ ਨਾਲ ਸ਼ੁਰੂਆਤ ਕੀਤੀ ਅਤੇ ਫਿਰ ਭਾਰਤੀ ਖਿਡਾਰੀਆਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ 15-1 ਦੀ ਜਿੱਤ ਨਾਲ ਵਾਪਸ ਪਰਤੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਏਸ਼ੀਆ ਕੱਪ 'ਚ ਪਾਕਿਸਤਾਨ ਨੂੰ ਹਰਾਉਣਾ ਹੋਵੇਗਾ ਚੁਣੌਤੀਪੂਰਨ : ਅਸ਼ਵਿਨ
NEXT STORY