ਨਾਭਾ (ਜੈਨ)- ਦੇਸ਼ ਦੀ 'ਏ' ਗਰੇਡ ਦੀ ਪ੍ਰਵਾਨਿਤ 43ਵੀਂ ਆਲ ਇੰਡੀਆ ਲਿਬਰਲਜ਼ ਹਾਕੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਰਿਪੁਦਮਨ ਸਟੇਡੀਅਮ ਵਿਖੇ ਪਹਿਲਾ ਮੈਚ ਬੀ. ਐੱਸ. ਐੱਫ. ਜਲੰਧਰ ਤੇ ਸੀ. ਆਈ. ਐੱਸ. ਐੱਫ. ਨਵੀਂ ਦਿੱਲੀ ਵਿਚਕਾਰ ਖੇਡਿਆ ਗਿਆ। ਬੀ. ਐੱਸ. ਐੱਫ. ਸਾਲ 1985, 86, 94, 97, 2000, 2007, 2008 ਅਤੇ 2013 ਵਿਚ ਲਿਬਰਲਜ਼ ਚੈਂਪੀਅਨ ਅਤੇ ਸੀ. ਆਈ. ਐੱਸ. ਐੱਫ. ਸੰਨ 1997 ਵਿਚ ਉੱਪ-ਜੇਤੂ ਰਹਿ ਚੁੱਕੀ ਹੈ। ਖੇਡ ਦੇ ਪਹਿਲੇ ਅੱਧ ਦੇ 34ਵੇਂ ਮਿੰਟ ਵਿਚ ਦਿੱਲੀ ਟੀਮ ਦੇ ਨੀਰਜ ਯਾਦਵ ਨੇ ਪਹਿਲਾ ਗੋਲ ਪੈਨਲਟੀ ਕਾਰਨਰ ਰਾਹੀਂ ਕੀਤਾ। ਦੂਜੇ ਅੱਧ ਦੇ 46ਵੇਂ ਮਿੰਟ 'ਤੇ 69ਵੇਂ ਮਿੰਟ ਵਿਚ ਬੀ. ਐੱਸ. ਐੱਫ. ਵੱਲੋਂ ਕੰਵਰਪਾਲ ਸਿੰਘ ਤੇ ਅਮਰਬੀਰ ਸਿੰਘ ਨੇ 2 ਫੀਲਡ ਗੋਲ ਕੀਤੇ। ਬੀ. ਐੱਸ. ਐੱਫ. ਨੇ ਨਵੀਂ ਦਿੱਲੀ ਨੂੰ 2-1 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ।
ਦੂਜਾ ਮੈਚ ਏ. ਐੱਸ. ਸੀ. ਬੈਂਗਲੁਰੂ ਤੇ ਸਪੋਰਟਸ ਅਥਾਰਟੀ ਕੁਰੂਕਸ਼ੇਤਰ ਵਿਚਕਾਰ ਖੇਡਿਆ ਗਿਆ। ਇਸ ਵਿਚ 7ਵੇਂ ਮਿੰਟ ਵਿਚ ਹਰਿਆਣਵੀ ਟੀਮ ਵੱਲੋਂ ਐਰੀਟਿਕ ਗਿੱਲ ਨੇ ਪਹਿਲਾ ਗੋਲ ਕੀਤਾ। ਬੈਂਗਲੁਰੂ ਟੀਮ ਖਾਤਾ ਨਹੀਂ ਖੋਲ੍ਹ ਸਕੀ। ਦੂਜੇ ਅੱਧ ਵਿਚ ਇਸ ਆਰਮੀ ਟੀਮ ਦੇ ਮਿਨਰਲ ਟੋਪੋ ਨੇ 57ਵੇਂ ਮਿੰਟ ਅਤੇ ਸੰਜੀਤ ਟੋਪੋ ਨੇ 69ਵੇਂ ਮਿੰਟ ਵਿਚ 2 ਸ਼ਾਨਦਾਰ ਫੀਲਡ ਗੋਲਡ ਕੀਤੇ। ਇਸ ਨਾਲ ਬੈਂਗਲੁਰੂ ਟੀਮ ਨੇ ਹਰਿਆਣਵੀ ਟੀਮ ਨੂੰ 2-1 ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕਰ ਲਈ।
ਇਕ ਹੋਰ ਮੈਚ 1989 ਦੀ ਲਿਬਰਲਜ਼ ਉੱਪ-ਜੇਤੂ ਰਹੀ ਆਈ. ਟੀ. ਬੀ. ਪੀ. ਜਲੰਧਰ ਅਤੇ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਵਿਚਕਾਰ ਖੇਡਿਆ ਗਿਆ। ਇਸ ਦੇ ਪਹਿਲੇ ਅੱਧ ਵਿਚ ਬੈਂਕ ਟੀਮ ਨੇ 4 ਗੋਲ ਕਰ ਦਿੱਤੇ ਜਦਕਿ ਇੰਡੋ-ਤਿੱਬਤ ਟੀਮ ਨੇ ਕੋਈ ਗੋਲ ਨਹੀਂ ਕੀਤਾ। ਦੂਜੇ ਅੱਧ ਵਿਚ ਦੋਵੇਂ ਟੀਮਾਂ ਵੱਲੋਂ 1-1 ਗੋਲ ਕੀਤਾ ਗਿਆ। ਇਸ ਨਾਲ ਬੈਂਕ ਅਕੈਡਮੀ ਟੀਮ ਨੇ ਇੰਡੋ-ਤਿੱਬਤ ਟੀਮ ਨੂੰ 5-1 ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਭਲਕੇ ਪੰਜਾਬ ਪੁਲਸ ਜਲੰਧਰ ਦਾ ਆਈ. ਟੀ. ਬੀ. ਪੀ. ਅਤੇ ਈ. ਐੱਮ. ਈ. ਜਲੰਧਰ ਦਾ ਸੀ. ਆਰ. ਪੀ. ਐੱਫ. ਦਿੱਲੀ ਨਾਲ ਮੈਚ ਹੋਵੇਗਾ।
ਫੁੱਟਬਾਲਰਾਂ ਦਾ ਕ੍ਰਿਸਮਿਸ ਸੈਲੀਬ੍ਰੇਸ਼ਨ : ਰੋਨਾਲਡੋ ਨੇ ਪਰਿਵਾਰ ਸੰਗ ਤਾਂ ਜੇਮੀ ਵਾਰਡੀ ਨੇ ਸਜਾਇਆ ਸੁੰਦਰ ਕ੍ਰਿਸਮਿਸ ਟ੍ਰੀ
NEXT STORY