ਨਵੀਂ ਦਿੱਲੀ- ਹਾਕੀ ਇੰਡੀਆ ਨੇ ਬੈਂਗਲੁਰੂ ਦੇ ਸਪੋਰਟਸ ਅਥਾਰਟੀ ਆਫ਼ ਇੰਡੀਆ ਸੈਂਟਰ (ਸਾਈ) 'ਚ 26 ਜੂਨ ਤੋਂ 19 ਜੁਲਾਈ ਤੱਕ ਹੋਣ ਵਾਲੇ ਰਾਸ਼ਟਰੀ ਕੈਂਪ ਲਈ ਸੀਨੀਅਰ ਪੁਰਸ਼ ਟੀਮ ਦੇ 39 ਮੈਂਬਰੀ ਕੋਰ ਗਰੁੱਪ (ਮੁੱਖ ਖਿਡਾਰੀਆਂ) ਦਾ ਐਲਾਨ ਕੀਤਾ ਹੈ। ਕੈਂਪ ਤੋਂ ਬਾਅਦ ਟੀਮ ਸਪੇਨ ਦੇ ਟੇਰਾਸਾ ਦੀ ਯਾਤਰਾ ਕਰੇਗੀ, ਜਿੱਥੇ ਇਹ ਸਪੈਨਿਸ਼ ਹਾਕੀ ਫੈਡਰੇਸ਼ਨ ਦੀ 100ਵੀਂ ਵਰ੍ਹੇਗੰਢ ਨੂੰ ਮਨਾਉਣ ਲਈ 25 ਤੋਂ 30 ਜੁਲਾਈ ਤੱਕ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ 'ਚ ਹਿੱਸਾ ਲਵੇਗੀ। ਇਸ ਟੂਰਨਾਮੈਂਟ 'ਚ ਭਾਰਤ ਅਤੇ ਮੇਜ਼ਬਾਨ ਸਪੇਨ ਤੋਂ ਇਲਾਵਾ ਇੰਗਲੈਂਡ ਅਤੇ ਨੀਦਰਲੈਂਡਜ਼ ਚੁਣੌਤੀ ਪੇਸ਼ ਕਰਨਗੇ।
ਇਹ ਵੀ ਪੜ੍ਹੋ: ਸ਼੍ਰੀਲੰਕਾ ਅਤੇ ਸਕਾਟਲੈਂਡ ਨੇ ਵਿਸ਼ਵ ਕੱਪ ਕੁਆਲੀਫਾਇਰ 'ਚ ਵੱਡੀ ਜਿੱਤ ਕੀਤੀ ਦਰਜ
ਚਾਰ ਦੇਸ਼ਾਂ ਦੇ ਟੂਰਨਾਮੈਂਟ ਤੋਂ ਬਾਅਦ ਏਸ਼ੀਆਈ ਚੈਂਪੀਅਨਜ਼ ਟਰਾਫੀ 3 ਅਗਸਤ ਤੋਂ ਚੇਨਈ 'ਚ ਖੇਡੀ ਜਾਵੇਗੀ ਜਿਸ 'ਚ ਭਾਰਤ ਖ਼ਿਤਾਬ ਲਈ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਾਪਾਨ ਅਤੇ ਚੀਨ ਨਾਲ ਭਿੜੇਗਾ। ਭਾਰਤ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ, “ਅਸੀਂ ਬੈਲਜੀਅਮ ਅਤੇ ਨੀਦਰਲੈਂਡਜ਼ 'ਚ ਐੱਫਆਈਐੱਚ ਪੁਰਸ਼ ਹਾਕੀ ਪ੍ਰੋ ਲੀਗ 2022-23 ਦੇ ਮੈਚਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਹੁਣ ਸਾਨੂੰ ਇਸ ਸਾਲ ਦੇ ਦੂਜੇ ਹਾਫ਼ 'ਚ ਹੋਣ ਵਾਲੇ ਖ਼ਾਸ ਟੂਰਨਾਮੈਂਟਾਂ ਨੂੰ ਦੇਖਦੇ ਹੋਏ।
ਉਨ੍ਹਾਂ ਕਿਹਾ, 'ਕੈਂਪ ਸਾਡੇ ਲਈ ਕੁਝ ਖੇਤਰਾਂ 'ਚ ਆਪਣੇ ਆਪ ਨੂੰ ਸੁਧਾਰਨ ਅਤੇ ਇੱਕ ਵਾਰ ਫਿਰ ਇਕ ਯੂਨਿਟ ਵਜੋਂ ਕੰਮ ਕਰਨ ਦਾ ਇੱਕ ਮੌਕਾ ਹੋਵੇਗਾ। ਏਸ਼ੀਅਨ ਚੈਂਪੀਅਨਸ ਟਰਾਫੀ 2023 ਅਗਸਤ 'ਚ ਚੇਨਈ 'ਚ ਹੋਣ ਵਾਲੀ ਹੈ ਜਿਸ ਤੋਂ ਬਾਅਦ ਏਸ਼ੀਅਨ ਖੇਡਾਂ 2023 ਚੀਨ ਦੇ ਹਾਂਗਝਊ 'ਚ ਹੋਣਗੀਆਂ। ਆਉਣ ਵਾਲੇ ਮਹੀਨਿਆਂ ਲਈ ਆਪਣੀ ਤਿਆਰੀ ਸ਼ੁਰੂ ਕਰਨਾ ਅਤੇ ਅਸੀਂ ਕਿਸ ਤਰ੍ਹਾਂ ਦੀ ਹਾਕੀ ਖੇਡਣਾ ਚਾਹੁੰਦੇ ਹਾਂ, ਉਸ ਦਾ ਪ੍ਰਦਰਸ਼ਨ ਕਰਨਾ ਸਾਡੇ ਲਈ ਮਹੱਤਵਪੂਰਨ ਕੈਂਪ ਹੈ।
ਇਹ ਵੀ ਪੜ੍ਹੋ: ਇਹ ਹਨ 1983 ਵਿਸ਼ਵ ਕੱਪ ਦਿਵਾਉਣ ਵਾਲੇ 11 ਖਿਡਾਰੀ, ਇਕ ਦਾ ਹੋ ਚੁੱਕੈ ਦਿਹਾਂਤ
ਭਾਰਤ ਦਾ 39 ਮੈਂਬਰੀ ਕੋਰ ਸੰਭਾਵੀ ਸਮੂਹ ਇਸ ਪ੍ਰਕਾਰ ਹੈ:
ਗੋਲਕੀਪਰ: ਕ੍ਰਿਸ਼ਨ ਬਹਾਦੁਰ ਪਾਠਕ, ਪੀਆਰ ਸ੍ਰੀਜੇਸ਼, ਸੂਰਜ ਕਰਕੇਰਾ, ਪਵਨ ਮਲਿਕ, ਪ੍ਰਸ਼ਾਂਤ ਕੁਮਾਰ ਚੌਹਾਨ।
ਡਿਫੈਂਡਰ: ਜਰਮਨਪ੍ਰੀਤ ਸਿੰਘ, ਸੁਰੇਂਦਰ ਕੁਮਾਰ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਅਮਿਤ ਰੋਹੀਦਾਸ, ਗੁਰਿੰਦਰ ਸਿੰਘ, ਜੁਗਰਾਜ ਸਿੰਘ, ਮਨਦੀਪ ਮੋਰ, ਨੀਲਮ ਸੰਜੀਪ ਸੇਜ਼, ਸੰਜੇ, ਯਸ਼ਦੀਪ ਸਿਵਾਚ, ਦੀਪਸਨ ਟਿਰਕੀ, ਮਨਜੀਤ।
ਮਿਡਫੀਲਡਰ: ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਮੋਇਰੰਗਥਮ ਰਬੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਨੀਲਕੰਤ ਸ਼ਰਮਾ, ਰਾਜਕੁਮਾਰ ਪਾਲ, ਸੁਮਿਤ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਮੁਹੰਮਦ ਰਾਹੀਲ ਮੌਸਿਨ, ਮਨਿੰਦਰ ਸਿੰਘ।
ਫਾਰਵਰਡ: ਐੱਸ ਕਾਰਥੀ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਸਿਮਰਨਜੀਤ ਸਿੰਘ, ਸ਼ਿਲਾਨੰਦ ਲਾਕੜਾ ਅਤੇ ਪਵਨ ਰਾਜਭਰ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਹ ਦੋ ਕ੍ਰਿਕਟਰ ਬਣ ਸਕਦੇ ਹਨ ਭਾਰਤੀ ਟੀਮ ਦੇ ਕਪਤਾਨ, ਸੁਨੀਲ ਗਾਵਸਕਰ ਨੇ ਦੱਸੇ ਨਾਮ
NEXT STORY