ਸਪੋਰਟਸ ਡੈਸਕ— ਸ਼੍ਰੀਲੰਕਾ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਕੁਆਲੀਫਾਇਰ 'ਚ ਓਮਾਨ ਨੂੰ 10 ਵਿਕਟਾਂ ਨਾਲ ਹਰਾ ਕੇ ਗਰੁੱਪ ਬੀ 'ਚ ਚੋਟੀ 'ਤੇ ਪਹੁੰਚ ਗਿਆ। ਇਸ ਜਿੱਤ ਨਾਲ ਸ਼੍ਰੀਲੰਕਾ ਟੂਰਨਾਮੈਂਟ ਦੇ ਸੁਪਰ ਸਿਕਸ ਪੜਾਅ ਲਈ ਕੁਆਲੀਫਾਈ ਕਰਨ ਦੀ ਮਜ਼ਬੂਤ ਸਥਿਤੀ 'ਚ ਪਹੁੰਚ ਗਿਆ ਹੈ। ਓਮਾਨ ਨੇ ਸ਼੍ਰੀਲੰਕਾ ਨੂੰ ਜਿੱਤ ਲਈ ਸਿਰਫ਼ 99 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ: ਅੱਜ ਹੀ ਦੇ ਦਿਨ ਮੁਹੰਮਦ ਸ਼ਮੀ ਨੇ ਲਈ ਸੀ ਹੈਟ੍ਰਿਕ, ਹਾਰਿਆਂ ਹੋਇਆ ਮੈਚ ਇੰਝ ਜਿੱਤਿਆ ਸੀ ਭਾਰਤ
ਸਲਾਮੀ ਬੱਲੇਬਾਜ਼ ਦਿਮੁਥ ਕਰੁਣਾਰਤਨੇ ਅਤੇ ਪਥੁਮ ਨਿਸਾਂਕਾ ਨੇ ਪਸੀਨਾ ਨਹੀਂ ਵਹਾਇਆ ਕਿਉਂਕਿ ਟੀਮ ਨੇ 15 ਓਵਰਾਂ 'ਚ ਜਿੱਤ ਦਰਜ ਕੀਤੀ। ਕਰੁਣਾਰਤਨੇ ਨੇ ਅਜੇਤੂ 61 ਅਤੇ ਨਿਸਾਂਕਾ ਨੇ ਅਜੇਤੂ 37 ਦੌੜਾਂ ਬਣਾਈਆਂ, ਜਿਸ ਕਾਰਨ ਸ਼੍ਰੀਲੰਕਾ ਦੀ ਨੈੱਟ ਰਨ ਰੇਟ 'ਚ ਵੀ ਕਾਫ਼ੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: MS ਧੋਨੀ ਅਗਲੇ ਸਾਲ IPL ਖੇਡਣਗੇ ਜਾਂ ਨਹੀਂ? CSK CEO ਦਾ ਵੱਡਾ ਬਿਆਨ ਆਇਆ ਸਾਹਮਣੇ
ਇਸ ਦੇ ਨਾਲ ਹੀ ਇੱਕ ਹੋਰ ਮੈਚ 'ਚ ਸਕਾਟਲੈਂਡ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਨੂੰ 111 ਦੌੜਾਂ ਨਾਲ ਹਰਾਇਆ। ਸਕਾਟਲੈਂਡ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਸਕਾਟਲੈਂਡ ਨੇ ਯੂ.ਏ.ਈ ਨੂੰ ਜਿੱਤ ਲਈ 283 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ 'ਚ ਟੀਮ 171 ਦੌੜਾਂ 'ਤੇ ਸਿਮਟ ਗਈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੇਕਰ ਸਾਰੀਆਂ ਪਿੱਚਾਂ ਐਜਬੈਸਟਨ ਵਾਂਗ 'ਖ਼ਰਾਬ' ਹੋਣਗੀਆਂ ਤਾਂ ਮੈਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਾਂਗਾ : ਐਂਡਰਸਨ
NEXT STORY