ਨਵੀਂ ਦਿੱਲੀ— ਹਾਕੀ ਇੰਡੀਆ ਨੇ ਆਸਟਰੇਲੀਆ 'ਚ ਲੱਗੀ ਅੱਗ ਪੀੜਤਾਂ ਦੇ ਲਈ ਆਪਣੇ ਵਲੋਂ 25 ਹਜ਼ਾਰ ਡਾਲਰ ਦਾ ਯੋਗਦਾਨ ਦਿੱਤਾ ਹੈ। ਹਾਕੀ ਇੰਡੀਆ ਨੇ ਇਸ ਤੋਂ ਇਲਾਵਾ ਰਾਸ਼ਟਰੀ ਟੀਮ ਦੇ ਦਸਤਖਤ ਵਾਲੀ ਜਰਸੀ ਵੀ ਦਾਨ ਕੀਤੀ ਹੈ, ਜਿਸ ਨੂੰ ਨੀਲਾਮੀ ਦੇ ਲਈ ਰੱਖਿਆ ਜਾਵੇਗਾ ਤੇ ਇਸ ਨਾਲ ਹੋਣ ਵਾਲੀ ਆਮਦਨ ਰੈੱਡ ਕਰਾਸ ਦੇ ਜ਼ਰੀਏ ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦਿੱਤੀ ਜਾਵੇਗੀ। ਹਾਕੀ ਆਸਟਰੇਲੀਆ ਨੇ ਪੱਤਰ ਭੇਜ ਕੇ ਹਾਕੀ ਇੰਡੀਆ ਦੇ ਪ੍ਰਧਾਨ ਮੁਹੰਮਦ ਮੁਸ਼ਤਾਕ ਅਹਿਮਦ ਦਾ ਧੰਨਵਾਦ ਕੀਤਾ।
ਧਵਨ ਦੇ ਲੱਗੀ ਸੱਟ, ਫੀਲਡਿੰਗ ਲਈ ਨਹੀਂ ਉਤਰੇ ਮੈਦਾਨ 'ਚ : BCCI
NEXT STORY