ਬੈਂਗਲੁਰੂ : ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਲੀਮਾ ਟੇਟੇ ਦਾ ਮੰਨਣਾ ਹੈ ਕਿ ਆਗਾਮੀ ਹਾਕੀ ਇੰਡੀਆ ਲੀਗ (ਐੱਚਆਈਐੱਲ) ਨੌਜਵਾਨ ਖਿਡਾਰੀਆਂ ਦੇ ਕਰੀਅਰ ਨੂੰ ਆਕਾਰ ਦੇਣ ਅਤੇ ਰਾਸ਼ਟਰੀ ਟੀਮ ਲਈ ਮਜ਼ਬੂਤ 'ਬੈਂਚ ਸਟ੍ਰੈਂਥ' (ਟੀਮ ਲਈ ਬਦਲਵੇਂ ਖਿਡਾਰੀ) ਬਣਾਉਣ ਵਿਚ ਮਦਦ ਕਰੇਗੀ। ਇਸ ਸਾਲ ਦੇ ਅੰਤ ਵਿਚ ਸ਼ੁਰੂ ਹੋਣ ਵਾਲੀ ਇਹ ਬਹੁ-ਪ੍ਰਤੀਤ ਲੀਗ ਸੱਤ ਸਾਲਾਂ ਬਾਅਦ ਵਾਪਸੀ ਕਰ ਰਹੀ ਹੈ।
ਨਵੇਂ ਫਾਰਮੈਟ ਵਿਚ ਐੱਚਆਈਐੱਚ ਵਿਚ ਪਹਿਲੀ ਵਾਰ ਇਕ ਵੱਖਰਾ ਮਹਿਲਾ ਮੁਕਾਬਲਾ ਕਰਵਾਇਆ ਜਾਵੇਗਾ ਜੋ ਪੁਰਸ਼ਾਂ ਦੇ ਮੁਕਾਬਲੇ ਦੇ ਨਾਲ-ਨਾਲ ਚੱਲੇਗਾ। ਇਹ ਲੀਗ 28 ਦਸੰਬਰ ਤੋਂ 1 ਫਰਵਰੀ ਤੱਕ ਦੋ ਥਾਵਾਂ ਰਾਂਚੀ (ਮਹਿਲਾ) ਅਤੇ ਰੁੜਕੇਲਾ (ਪੁਰਸ਼) 'ਤੇ ਖੇਡੀ ਜਾਵੇਗੀ। ਪੁਰਸ਼ਾਂ ਦੇ ਮੁਕਾਬਲੇ ਵਿਚ ਅੱਠ ਟੀਮਾਂ ਅਤੇ ਔਰਤਾਂ ਦੇ ਮੁਕਾਬਲੇ ਵਿਚ ਛੇ ਟੀਮਾਂ ਹਿੱਸਾ ਲੈਣਗੀਆਂ।
ਸਲੀਮਾ ਨੇ ਕਿਹਾ, 'ਮੈਂ ਐੱਚਆਈਐੱਲ ਲਈ ਬਹੁਤ ਉਤਸ਼ਾਹਿਤ ਹਾਂ। ਇਹ ਸੱਤ ਸਾਲ ਬਾਅਦ ਦੁਬਾਰਾ ਸ਼ੁਰੂ ਹੋ ਰਹੀ ਹੈ ਅਤੇ ਇਸ ਵਾਰ ਇਸ ਵਿਚ ਮਹਿਲਾ ਲੀਗ ਵੀ ਹੈ। ਪੂਰੀ ਟੀਮ ਪਿਛਲੇ ਕੁਝ ਦਿਨਾਂ ਤੋਂ ਇਸ ਬਾਰੇ ਗੱਲ ਕਰ ਰਹੀ ਹੈ ਕਿ ਸਾਡੇ ਲਈ ਇਹ ਕਿੰਨਾ ਵਧੀਆ ਮੌਕਾ ਹੈ। ਸਾਨੂੰ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਖਿਲਾਫ ਖੇਡ ਕੇ ਸੁਧਾਰ ਕਰਨ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਬੰਗਲਾਦੇਸ਼ ਖਿਲਾਫ ਕਾਨਪੁਰ ਟੈਸਟ 'ਚ ਜਿੱਤ ਦਾ ਸਿਹਰਾ ਗੰਭੀਰ ਨੂੰ ਨਾ ਦਿੱਤਾ ਜਾਵੇ : ਗਾਵਸਕਰ
ਉਨ੍ਹਾਂ ਕਿਹਾ, ''ਇਸ ਨਾਲ ਨੌਜਵਾਨ ਖਿਡਾਰੀਆਂ ਨੂੰ ਭਾਰਤੀ ਅਤੇ ਵਿਦੇਸ਼ੀ ਖਿਡਾਰੀਆਂ ਦੀ ਰੋਜ਼ਾਨਾ ਦੀ ਰੁਟੀਨ ਤੋਂ ਖੇਡ ਨੂੰ ਬਿਹਤਰ ਤਰੀਕੇ ਨਾਲ ਸਮਝਣ ਦਾ ਮੌਕਾ ਮਿਲੇਗਾ। ਆਪਣੇ ਕਰੀਅਰ ਦੇ ਸ਼ੁਰੂ ਵਿਚ ਇਕ ਦਬਾਅ ਵਾਲੇ ਪੇਸ਼ੇਵਰ ਮਾਹੌਲ ਦਾ ਸਾਹਮਣਾ ਕਰਨਾ ਉਨ੍ਹਾਂ ਦੇ ਵਿਕਾਸ ਲਈ ਚੰਗਾ ਹੋਵੇਗਾ। ਉਨ੍ਹਾਂ ਕਿਹਾ, ''ਮੈਨੂੰ ਉਮੀਦ ਹੈ ਕਿ ਐੱਚਆਈਐੱਲ ਉਨ੍ਹਾਂ ਖਿਡਾਰੀਆਂ ਲਈ ਵੀ ਫਾਇਦੇਮੰਦ ਹੋਵੇਗਾ, ਜੋ ਟੀਮ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਸਿਖਰਲੇ ਪੱਧਰ 'ਤੇ ਮੁਕਾਬਲਾ ਕਰਨ ਅਤੇ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਦੇਵੇਗਾ।''
ਇਸ ਲੀਗ ਲਈ ਖਿਡਾਰੀਆਂ ਦੀ ਨਿਲਾਮੀ 13 ਤੋਂ 15 ਅਕਤੂਬਰ ਤੱਕ ਹੋਵੇਗੀ। ਹਰੇਕ ਫ੍ਰੈਂਚਾਇਜ਼ੀ ਨੂੰ 24 ਖਿਡਾਰੀਆਂ ਦੀ ਇਕ ਟੀਮ ਤਿਆਰ ਕਰਨੀ ਪਵੇਗੀ ਜਿਸ ਵਿਚ ਘੱਟੋ-ਘੱਟ 16 ਭਾਰਤੀ (ਚਾਰ ਜੂਨੀਅਰ ਖਿਡਾਰੀ ਲਾਜ਼ਮੀ ਹਨ) ਅਤੇ ਅੱਠ ਅੰਤਰਰਾਸ਼ਟਰੀ (ਵਿਦੇਸ਼ੀ) ਖਿਡਾਰੀ ਸ਼ਾਮਲ ਹੋਣਗੇ। ਸਲੀਮਾ ਨੇ ਕਿਹਾ, ''ਨਿਲਾਮੀ ਜਲਦੀ ਹੀ ਹੋਣ ਵਾਲੀ ਹੈ ਅਤੇ ਇਸ ਨੂੰ ਲੈ ਕੇ ਖਿਡਾਰੀਆਂ 'ਚ ਕਾਫੀ ਉਤਸ਼ਾਹ ਹੈ। ਇਹ ਮੇਰਾ ਪਹਿਲਾ ਸੀਜ਼ਨ ਹੈ, ਇਸ ਲਈ ਮੈਂ ਰਾਂਚੀ ਟੀਮ ਲਈ ਹੀ ਖੇਡਣਾ ਚਾਹਾਂਗੀ। ਉਨ੍ਹਾਂ ਕਿਹਾ, ''ਇਸ ਲੀਗ 'ਚ ਖੇਡਣ ਦਾ ਤਜਰਬਾ ਬਹੁਤ ਵਧੀਆ ਰਹੇਗਾ। ਅਸੀਂ ਪਹਿਲੀ ਵਾਰ ਪੂਰੀ ਤਰ੍ਹਾਂ ਨਵੀਂ ਟੀਮ, ਨਵੇਂ ਕੋਚ, ਨਵੇਂ ਸਾਥੀਆਂ ਨਾਲ ਖੇਡ ਰਹੇ ਹਾਂ ਅਤੇ ਮੈਂ ਹਾਕੀ ਇੰਡੀਆ ਲੀਗ ਦੀ ਸ਼ੁਰੂਆਤ ਦਾ ਇੰਤਜ਼ਾਰ ਕਰ ਰਹੀ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਟਸਿਪਾਸ ਨੇ ਮੂਲਰ ਨੂੰ ਹਰਾ ਕੇ ਮੇਦਵੇਦੇਵ ਨਾਲ ਰੋਮਾਂਚਕ ਮੈਚ ਦੀ ਨੀਂਹ ਰੱਖੀ
NEXT STORY